ਮੈਨਚੈਸਟਰ ਯੂਨਾਈਟਿਡ ਦੇ ਸਟ੍ਰਾਈਕਰ ਨੇ ਕੀਤੀ ਅਪਮਾਨਜਨਕ ਪੋਸਟ, ਲੱਗਾ 3 ਮੈਚਾਂ ਦਾ ਬੈਨ
Friday, Jan 01, 2021 - 05:27 PM (IST)
ਸਪੋਰਟਸ ਡੈਸਕ— ਗ਼ੈਰ ਗੋਰੇ ਲੋਕਾਂ ਲਈ ਸਪੈਨਿਸ਼ ਭਾਸ਼ਾ ਦੇ ਇਕ ਫ਼ਿਕਰੇ ਦਾ ਇਸਤੇਮਾਲ ਕਰਨ ਵਾਲੇ ਮੈਨਚੈਸਟਰ ਯੂਨਾਈਟਿਡ ਦੇ ਸਟ੍ਰਾਈਕਰ ਐਂਡੀਸਨ ਕਾਵਾਨੀ ’ਤੇ ਇੰਗਲਿਸ਼ ਫ਼ੁੱਟਬਾਲ ਸੰਘ ਨੇ ਤਿੰਨ ਮੈਚਾਂ ਦੀ ਪਾਬੰਦੀ ਲਾ ਦਿੱਤੀ ਹੈ। ਹਾਲਾਂਕਿ ਇਸ ਖਿਡਾਰੀ ਦਾ ਕਹਿਣਾ ਹੈ ਕਿ ਉਹ ਸੰਬੋਧਨ ਉਨ੍ਹਾਂ ਨੇ ਪਿਆਰ ਨਾਲ ਕੀਤਾ ਸੀ। ਕਾਵਾਨੀ ’ਤੇ ਇਕ ਲੱਖ ਪੌਂਡ ਦਾ ਜੁਰਮਾਨਾ ਵੀ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਆਓ ਤੁਹਾਨੂੰ ਦਸਦੇ ਹਾਂ ਕ੍ਰਿਕਟ ਦੇ ਹੁਨਰ ਦੇ ਮਾਹਰ ਸਟੀਵ ਸਮਿਥ ਬਾਰੇ ਕੁਝ ਦਿਲਚਸਪ ਤੱਥ
ਐੱਫ. ਏ. ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਅਪਮਾਨਜਨਕ, ਗ਼ਲਤ, ਹਮਲਾਵਰ ਤੇ ਖੇਡ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੀ। ਉਰੂਗਵੇ ਦੇ ਇਸ ਸਟ੍ਰਾਈਕਰ ਨੇ ਅਕਤੂਬਰ ’ਚ ਪ੍ਰੀਮੀਅਰ ਲੀਗ ਮੈਚ ’ਚ ਯੂਨਾਈਟਿਡ ਦੀ 3-2 ਨਾਲ ਜਿੱਤ ’ਚ 2 ਗੋਲ ਕਰਨ ਦੇ ਬਾਅਦ ਇੰਸਟਾਗ੍ਰਾਮ ’ਤੇ ਇਹ ਪੋਸਟ ਕੀਤੀ ਸੀ। ਕਾਵਾਨੀ ਇਸ ਲਈ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ।
ਇਹ ਵੀ ਪੜ੍ਹੋ : IND vs AUS : ਰੋਹਿਤ ਸ਼ਰਮਾ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, ਬਣੇ ਟੈਸਟ ਟੀਮ ਦੇ ਉਪ-ਕਪਤਾਨ
ਕਲੱਬ ਨੇ ਕਿਹਾ, ‘‘ਐਂਡੀਸਨ ਕਾਵਾਨੀ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਕਿਵੇਂ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ। ਉਹ ਉਸ ਪੋਸਟ ਲਈ ਮੁਆਫ਼ੀ ਮੰਗ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਕਰੀਬੀ ਦੋਸਤ ਦੇ ਵਧਾਈ ਸੰਦੇਸ਼ ’ਤੇ ਧੰਨਵਾਦ ਦੇਣ ਲਈ ਉਨ੍ਹਾਂ ਨੇ ਉਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਤੇ ਉਹ ਫ਼ੁੱਟਬਾਲ ’ਚ ਨਸਲਵਾਦ ਦੇ ਸਖ਼ਤ ਖ਼ਿਲਾਫ਼ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।