ਇੰਗਲੈਂਡ ’ਚ 55 ਖਿਡਾਰੀਆਂ ਦਾ ਅਭਿਆਸ ਗਰੁੱਪ ਦਾ ਐਲਾਨ, ਹੇਲਸ ਅਤੇ ਪਲੰਕੇਟ ਬਾਹਰ

05/30/2020 12:48:11 PM

ਸਪੋਰਟਸ ਡੈਸਕ— ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਡਰ (ਈ. ਸੀ. ਬੀ.) ਨੇ ਕੋਰੋਨਾ ਵਾਇਰਸ ਦੇ ਸੰਕਟ ਦੇ ’ਚ 55 ਪੁਰਸ਼ ਖਿਡਾਰੀਆਂ ਦੇ ਅਭਿਆਸ ਲਈ ਪਰਤਣ ਦਾ ਐਲਾਨ ਕੀਤਾ ਹੈ ਪਰ ਇਸ ’ਚ ਐਲੇਕਸ ਹੇਲਸ ਅਤੇ ਲਿਆਮ ਪਲੰਕੇਟ ਜਿਵੇਂ ਖ਼ੁਰਾਂਟ ਖਿਡਾਰੀਆਂ ਨੂੰ ਜਗ੍ਹਾ ਨਹੀਂ ਮਿਲੀ ਹੈ। ਇਸ 55 ਖਿਡਾਰੀਆਂ ’ਚ 14 ਅਨਕੈਪਡ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹੇਲਸ ਨੂੰ ਪਿਛਲੇ ਸਾਲ ਡਰਗ ਟੈਸਟ ’ਚ ਫੇਲ੍ਹ ਹੋਣ ਤੋਂ ਬਾਅਦ ਵਿਸ਼ਵ ਕੱਪ ਟੀਮ ਤੋਂ ਹੱਟਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੇਲਸ ਵਾਪਸੀ ਨਹੀਂ ਕਰ ਸਕੇ ਹਨ।

PunjabKesari35 ਸਾਲ ਦਾ ਪਲੰਕੇਟ ਨੂੰ ਵੀ ਅਭਿਆਸ ਲਈ ਐਲਾਨ ਖਿਡਾਰੀਆਂ ’ਚ ਜਗ੍ਹਾ ਨਹੀਂ ਮਿਲ ਸਕੀ ਹੈ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਖ਼ਤਮ ਹੋ ਗਿਆ ਹੈ। ਪਲੰਕੇਟ ਦੀ ਪਿਛਲੇ ਸਾਲ ਇੰਗਲੈਂਡ ਦੀ ਵਿਸ਼ਵ ਕੱਪ ਜਿੱਤ ’ਚ ਮਹੱਤਵਪੂਰਨ ਭੂਮਿਕਾ ਰਹੇ ਸੀ ਪਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਕੇਂਦਰੀ ਇਕਰਾਰਨਾਮੇਂ ਤੋਂ ਬਾਹਰ ਕਰ ਦਿੱਤਾ ਗਿਆ ਸੀ।

PunjabKesari

ਇੰਗਲੈਂਡ ਦੇ 18 ਗੇਂਦਬਾਜ਼ ਪਿਛਲੇ ਹਫ਼ਤੇ ਅਭਿਆਸ ਕਰਨ ਪਰਤੇ ਸਨ। ਇੰਗਲੈਂਡ ਨੂੰ ਅਗਲੀ ਮਹੀਨੇ ’ਚ ਵੈਸਟ ਇੰਡੀਜ਼ ਅਤੇ ਪਾਕਿਸਤਾਨ ਦੀ ਮੇਜ਼ਬਾਨੀ ਕਰਨੀ ਹੈ।


Davinder Singh

Content Editor

Related News