ਗੁਜਰਾਤ ਫਾਰਚੂਨ ਤੇ ਤਾਮਿਲ ਥਲਾਈਵਾਸ ਦੀ ਆਸਾਨ ਜਿੱਤ

7/22/2019 12:20:19 AM

ਹੈਦਰਾਬਾਦ— ਕਪਤਾਨ ਸੁਨੀਲ ਦੀ ਅਗਵਾਈ 'ਚ ਗੁਜਰਾਤ ਫਾਰਚੂਨ ਜਾਇੰਟਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਬੈਂਗਲੁਰੂ ਬੁਲਸ ਨੂੰ 42-24 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ ਸੱਤਵੇਂ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਕ ਹੋਰ ਮੈਚ 'ਚ ਮਨਜੀਤ ਛਿਲਰ ਤੇ ਰਾਹੁਲ ਚੌਧਰੀ ਦੇ ਵਧੀਆ ਖੇਡ ਨਾਲ ਤਾਮਿਲ ਥਲਾਈਵਾਸ ਨੇ ਤੇਲੁਗੂ ਟਾਇੰਨਸ ਨੂੰ 39-26 ਨਾਲ ਹਰਾ ਦਿੱਤਾ। ਜੇਤੂ ਟੀਮ ਵਲੋਂ ਮਨਜੀਤ ਦੇ 6 ਤੇ ਰਾਹੁਲ ਨੇ 12 ਅੰਕ ਹਾਸਲ ਕੀਤੇ। ਗੁਜਰਾਤ ਤੇ ਬੈਂਗਲੁਰੂ ਦੇ ਵਿਚ ਮੈਚ 'ਚ ਸੁਨੀਲ ਕੁਮਾਰ ਨੇ ਵਧੀਆ ਖੇਡ ਦਿਖਾਇਆ ਤੇ ਟੈਕਲ 'ਚ 6 ਅੰਕ ਬਣਾਏ।
ਦੂਜੇ ਪਾਸੇ ਬੈਂਗਲੁਰੂ ਦੇ ਸਟਾਰ ਰੇਡਰ ਸਹਰਾਵਤ ਦੀ ਗੁਜਰਾਤ ਦੇ ਮਜ਼ਬੂਤ ਰਛਣ ਦੇ ਸਾਹਮਣੇ ਨਹੀਂ ਚੱਲੀ। ਪਵਨ ਨੇ ਦੂਜੇ ਹਾਫ 'ਚ ਇਕ ਸੁਪਰ ਰੇਡ ਸਹਿਤ 8 ਅੰਕ ਬਣਾਏ ਪਰ ਉਨ੍ਹਾਂ ਨੇ ਜ਼ਿਆਦਾ ਸਮਾਂ (21 ਮਿੰਟ) ਬੇਂਚ 'ਤੇ ਬਿਤਾਇਆ ਜਿਸਦਾ ਗੁਜਰਾਤ ਨੇ ਪੂਰਾ ਫਾਇਦਾ ਚੁੱਕਿਆ। ਮੈਚ ਦੇ 24ਵੇਂ ਮਿੰਟ 'ਚ ਗੁਜਰਾਤ 25-14 ਨਾਲ ਅੱਗੇ ਸੀ। ਪਵਨ ਨੇ ਇੱਥੇ ਸੁਪਰ ਰੇਡ ਨਾਲ ਸਕੋਰ 25-18 ਕੀਤਾ ਪਰ ਇਸ ਤੋਂ ਬਾਅਦ ਬੈਂਗਲੁਰੂ ਆਖਰ ਤਕ ਵਾਪਸੀ ਨਹੀਂ ਕਰ ਸਕਿਆ।


Gurdeep Singh

Edited By Gurdeep Singh