ਈਸਟ ਬੰਗਾਲ ਐੱਫ.ਸੀ. ਦੀ ਸ਼੍ਰੀਨਗਰ ''ਚ ਹੋਣ ਵਾਲੇ ਮੈਚ ਨੂੰ ਟਾਲਣ ਦੀ ਮੰਗ
Wednesday, Feb 20, 2019 - 11:00 AM (IST)

ਕੋਲਕਾਤਾ— ਈਸਟ ਬੰਗਾਲ ਐੱਫ.ਸੀ. ਨੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੂੰ ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਰੀਅਲ ਕਸ਼ਮੀਰ ਦੇ ਖਿਲਾਫ 28 ਫਰਵਰੀ ਨੂੰ ਸ਼੍ਰੀਨਗਰ 'ਚ ਹੋਣ ਵਾਲੇ ਮੈਚ ਨੂੰ ਟਾਲਣ ਦੀ ਬੇਨਤੀ ਕੀਤੀ।
ਟੀਮ ਨੇ ਹਾਲਾਂਕਿ ਕਿਹਾ ਕਿ ਜੇਕਰ ਏ.ਆਈ.ਐੈੱਫ.ਐੱਫ. ਉਨ੍ਹਾਂ ਦੀ ਮੰਗ ਨਹੀਂ ਮੰਨੇਗਾ ਅਤੇ ਮੈਚ ਕਰਨ 'ਤੇ ਅੜਿਆ ਰਿਹਾ ਤਾਂ ਟੀਮ 28 ਫਰਵਰੀ ਨੂੰ ਸ਼੍ਰੀਨਗਰ ਜਾਵੇਗੀ। ਉਹ ਇਸ ਮਾਮਲੇ 'ਚ ਕਾਨੂੰਨ ਦੀ ਮਦਦ ਨਹੀਂ ਲੈਣਗੇ। ਜ਼ਿਕਰਯੋਗ ਹੈ ਕਿ ਪੁਲਵਾਮਾ 'ਚ 14 ਫਰਵਰੀ ਨੂੰ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਦੇ ਬਾਅਦ ਸੁਰੱਖਿਆ ਕਾਰਨਾਂ ਕਰਕੇ ਮੌਜੂਦਾ ਚੈਂਪੀਅਨ ਮਿਨਰਵਾ ਪੰਜਾਬ ਐੱਫ.ਸੀ. ਨੇ ਸੋਮਵਾਰ ਨੂੰ ਸ਼੍ਰੀਨਗਰ 'ਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ।