CSK ਦੇ ਨਵੇਂ ਕਪਤਾਨ ਨੂੰ ਲੈ ਕੇ ਬਰਾਵੋ ਦਾ ਵੱਡਾ ਬਿਆਨ, ਧੋਨੀ ਦੇ ਦਿਮਾਗ ''ਚ ਪਹਿਲਾਂ ਹੀ ਹੈ ਨਾਮ

09/06/2020 3:37:52 PM

ਦੁਬਈ (ਵਾਰਤਾ) : ਚੇਨੱਈ ਸੁਪਰ ਕਿੰਗਜ਼ ਦੇ ਆਲਰਾਊਂਡਰ ਖਿਡਾਰੀ ਡਵੇਨ ਬਰਾਵੋ ਦਾ ਕਹਿਣਾ ਹੈ ਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਚੇਨੱਈ ਦੇ ਅਗਲੇ ਕਪਤਾਨ ਦੇ ਬਾਰੇ ਵਿਚ ਜ਼ਰੂਰ ਵਿਚਾਰ ਕੀਤਾ ਹੋਵੇਗਾ। ਧੋਨੀ ਨੇ 2008 ਵਿਚ ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਹੀ ਚੇਨੱਈ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਦੀ ਅਗਵਾਈ ਵਿਚ ਟੀਮ ਨੇ ਤਿੰਨ ਵਾਰ ਆਈ.ਪੀ.ਐਲ. ਦਾ ਅਤੇ ਇਕ ਵਾਰ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਜਿੱਤਿਆ ਹੈ। ਧੋਨੀ ਨੇ ਪਿਛਲੇ ਮਹੀਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ ਨਾਲ ਹੀ ਉਨ੍ਹਾਂ ਨੇ ਫਿਲਹਾਲ ਆਈ.ਪੀ.ਐਲ. ਵਿਚ ਖੇਡਣ ਦਾ ਫ਼ੈਸਲਾ ਲਿਆ ਸੀ। ਡਵੇਨ ਬਰਾਵੋ ਦੀ ਮੰਨੋ ਤਾਂ ਧੋਨੀ ਦੇ ਦਿਮਾਗ 'ਚ ਪਹਿਲਾਂ ਹੀ ਉਸ ਖਿਡਾਰੀ ਦਾ ਨਾਮ ਹੈ ਜੋ ਸੀ.ਐਸ.ਕੇ. ਦਾ ਅਗਲਾ ਕਪਤਾਨ ਹੋਵੇਗਾ।

ਇਹ ਵੀ ਪੜ੍ਹੋ: 5500 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

ਬਰਾਵੋ ਨੇ ਇਕ ਨਿਊਜ਼ ਚੈਨਲ ਨੂੰ ਕਿਹਾ, 'ਮੈਨੂੰ ਲੱਗਦਾ ਹੈ ਕਿ ਚੇਨੱਈ ਦਾ ਅਗਲਾ ਕਪਤਾਨ ਤਿਆਰ ਕਰਨਾ ਧੋਨੀ  ਦੇ ਦਿਮਾਗ ਵਿਚ ਹੋਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਇਕ ਦਿਨ ਸਾਡੇ ਸਾਰਿਆਂ ਵਿਚੋਂ ਸਾਰੇ ਖਿਡਾਰੀਆਂ ਨੇ ਇਸ ਖੇਡ ਤੋਂ ਸੰਨਿਆਸ ਲੈਣਾ ਹੈ। ਇਹ ਤੈਅ ਕਰਣਾ ਹੈ ਕਿ ਉਨ੍ਹਾਂ ਨੂੰ ਕਪਤਾਨੀ ਸੁਰੇਸ਼ ਰੈਨਾ ਨੂੰ ਸੌਂਪਨੀ ਹੈ ਜਾਂ ਕਿਸੇ ਨੌਜਵਾਨ ਖਿਡਾਰੀ ਨੂੰ ਟੀਮ ਦੀ ਕਮਾਨ ਦੇਣੀ ਹੈ।'

ਇਹ ਵੀ ਪੜ੍ਹੋ: IPL 2020 'ਚ ਸੁਰੇਸ਼ ਰੈਨਾ ਦੀ ਵਾਪਸੀ 'ਤੇ BBCI ਅਧਿਕਾਰੀ ਨੇ ਦਿੱਤਾ ਵੱਡਾ ਬਿਆਨ

ਉਨ੍ਹਾਂ ਕਿਹਾ, 'ਧੋਨੀ ਨੂੰ ਹੁਣ ਕਰੋੜਾਂ ਲੋਕਾਂ ਦੀ ਚਿੰਤਾ ਕਰਣ ਲੋੜ ਨਹੀਂ ਹੈ, ਉਨ੍ਹਾਂ ਨੂੰ ਹੁਣ ਸਿਰਫ਼ ਚੇਨੱਈ ਦੀ ਚਿੰਤਾ ਕਰਣੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਉਨ੍ਹਾਂ ਦੀ ਸ਼ਖਸੀਅਤ ਬਦਲੇਗੀ। ਇਸ ਨਾਲ ਉਨ੍ਹਾਂ ਦੇ ਅਗਵਾਈ ਕਰਣ ਦੇ ਤਰੀਕੇ ਵੀ ਨਹੀਂ ਬਦਲਣਗੇ ਅਤੇ ਉਹ ਉਸ ਤਰ੍ਹਾਂ ਹੀ ਹੀ ਇਨਸਾਨ ਰਹਿਣਗੇ ਜਿਵੇਂ ਉਹ ਹੁਣ ਹਨ'। ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਦੇ 13ਵੇਂ ਸੀਜ਼ਨ ਦਾ ਪ੍ਰਬੰਧ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਹੋਣਾ ਹੈ।

ਇਹ ਵੀ ਪੜ੍ਹੋ:  ਜ਼ਰੂਰੀ ਸੂਚਨਾ : ਕਬਾੜ 'ਚ ਜਾਏਗਾ ਤੁਹਾਡਾ ਪੁਰਾਣਾ ਵਾਹਨ, ਨਵੀਂ ਪਾਲਿਸੀ ਲਿਆ ਰਹੀ ਹੈ ਮੋਦੀ ਸਰਕਾਰ


cherry

Content Editor

Related News