ਦਲੀਪ ਟਰਾਫੀ ਅਗਲੇ ਸੈਸ਼ਨ ’ਚ ਖੇਤਰੀ ਸਵਰੂਪ ’ਚ ਪਰਤੇਗੀ !
Monday, Sep 30, 2024 - 12:49 PM (IST)
ਬੈਂਗਲੁਰੂ, (ਭਾਸ਼ਾ)–ਦਲੀਪ ਟਰਾਫੀ ਅਗਲੇ ਸਾਲ ਤੋਂ ਆਪਣੇ ਰਵਾਇਤੀ ਖੇਤਰੀ ਸਵਰੂਪ ਵਿਚ ਪਰਤਣ ਲਈ ਤਿਆਰ ਹੈ ਕਿਉਂਕਿ ਰਾਜ ਇਕਾਈਆਂ ਨੇ ਇਸ ਸੈਸ਼ਨ ਵਿਚ ਸ਼ੁਰੂ ਕੀਤੇ ਗਏ ਚਾਰ ਟੀਮਾਂ ਦੇ ਸਵਰੂਪ ਨੂੰ ਸਵੀਕਾਰ ਨਹੀਂ ਕੀਤਾ ਹੈ। ਲਾਲ ਗੇਂਦ ਵਾਲੀ ਇਸ ਪ੍ਰਤੀਯੋਗਿਤਾ ਵਿਚ ਚਾਰ ਟੀਮਾਂ ਭਾਰਤ-ਏ, ਭਾਰਤ-ਬੀ, ਭਾਰਤ-ਸੀ ਤੇ ਭਾਰਤ-ਡੀ ਸ਼ਾਮਲ ਸਨ। ਭਾਰਤ-ਏ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤ-ਸੀ ਨੂੰ ਹਰਾ ਕੇ ਟਰਾਫੀ ਜਿੱਤੀ ਸੀ।
ਆਮ ਤੌਰ ’ਤੇ ਮੱਧ, ਪੂਰਬ, ਪੱਛਮ, ਉੱਤਰ, ਦੱਖਣ ਤੇ ਪਹਾੜੀ ਜਿੰਨੇ ਵੀ ਖੇਤਰ ਹਨ, ਉਨ੍ਹਾਂ ਤੋਂ 6 ਟੀਮਾਂ ਟੂਰਨਾਮੈਂਟ ਵਿਚ ਹਿੱਸਾ ਲੈਂਦੀਆਂ ਹਨ, ਜਿਸ ਨਾਲ ਇਨ੍ਹਾਂ ਖੇਤਰਾਂ ਦੇ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਮਿਲਦੇ ਹਨ।
ਬੈਂਗਲੁਰੂ ਵਿਚ ਬੀ. ਸੀ. ਸੀ. ਆਈ. ਦੀ ਏ. ਜੀ. ਐੱਮ. ਤੋਂ ਬਾਅਦ ਇਕ ਰਾਜ ਇਕਾਈ ਦੇ ਅਧਿਕਾਰੀ ਨੇ ਦੱਸਿਆ, ‘‘ਰਾਜ ਇਕਾਈਆਂ ਨੂੰ ਲੱਗਾ ਕਿ ਇਸ ਸੈਸ਼ਨ ਵਿਚ ਇਸਤੇਮਾਲ ਕੀਤੇ ਗਏ ਸਵਰੂਪ ਵਿਚ ਉਸਦੇ ਸਬੰਧਤ ਖੇਤਰਾਂ ਦੇ ਖਿਡਾਰੀਆਂ ਨੂੰ ਉਚਿਤ ਪ੍ਰਤੀਨਿਧਤਾ ਨਹੀਂ ਮਿਲੀ। ਰਵਾਇਤੀ ਖੇਤਰੀ ਸਵਰੂਪ ਖਿਡਾਰੀਆਂ ਨੂੰ ਖੇਤਰ ਦੇ ਅਨੁਸਾਰ ਵੱਧ ਮੌਕੇ ਪ੍ਰਦਾਨ ਕਰਦਾ ਹੈ। ਇਹ ਗੱਲ ਏ. ਜੀ.ਐੱਮ. ਵਿਚ ਦੱਸੀ ਗਈ।’’