Duleep Trophy : ਚਸ਼ਮਾ ਲਾ ਕੇ ਬੱਲੇਬਾਜ਼ੀ ਕਰਨ ਆਏ ਸ਼੍ਰੇਅਸ ਅਈਅਰ 0 ''ਤੇ ਹੋਏ ਆਊਟ, ਟੀਮ ''ਤੇ ਸੰਕਟ

Friday, Sep 13, 2024 - 07:36 PM (IST)

Duleep Trophy : ਚਸ਼ਮਾ ਲਾ ਕੇ ਬੱਲੇਬਾਜ਼ੀ ਕਰਨ ਆਏ ਸ਼੍ਰੇਅਸ ਅਈਅਰ 0 ''ਤੇ ਹੋਏ ਆਊਟ, ਟੀਮ ''ਤੇ ਸੰਕਟ

ਅਨੰਤਪੁਰ : ਖਲੀਲ ਅਹਿਮਦ ਅਤੇ ਆਕਿਬ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਪ੍ਰਥਮ ਸਿੰਘ (ਅਜੇਤੂ 59) ਅਤੇ ਕਪਤਾਨ ਮਯੰਕ ਅਗਰਵਾਲ (56) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਭਾਰਤ-ਏ ਨੇ ਤੀਜੇ ਮੈਚ ਦੀ ਦੂਜੀ ਪਾਰੀ 'ਚ ਇਕ ਵਿਕਟ 'ਤੇ 115 ਦੌੜਾਂ ਬਣਾਈਆਂ। ਦਲੀਪ ਟਰਾਫੀ 'ਚ ਸ਼ੁੱਕਰਵਾਰ ਨੂੰ ਉਸ ਦੀ ਬੜ੍ਹਤ 222 ਦੌੜਾਂ ਦੀ ਹੋ ਗਈ ਹੈ। ਇਸ ਤੋਂ ਪਹਿਲਾਂ ਦਿਨ 'ਚ ਭਾਰਤ-ਏ ਟੀਮ ਨੇ ਭਾਰਤ-ਡੀ ਟੀਮ ਨੂੰ 183 ਦੇ ਸਕੋਰ 'ਤੇ ਢੇਰ ਕਰ ਦਿੱਤਾ ਸੀ ਅਤੇ ਭਾਰਤ 'ਏ' ਨੂੰ ਪਹਿਲੀ ਪਾਰੀ 'ਚ 290 ਦੇ ਸਕੋਰ ਦੇ ਆਧਾਰ 'ਤੇ 107 ਦੌੜਾਂ ਦੀ ਬੜ੍ਹਤ ਮਿਲ ਗਈ ਸੀ।

ਭਾਰਤ-ਏ ਨੇ ਕੱਲ੍ਹ ਦੇ 288 ਦੇ ਸਕੋਰ ਵਿਚ 2 ਦੌੜਾਂ ਦੇ ਵਾਧੇ ਨਾਲ 2 ਵਿਕਟਾਂ ਗੁਆ ਦਿੱਤੀਆਂ ਸਨ। ਸ਼ਮਸ ਮੁਲਾਨੀ (89) ਅਤੇ ਆਕਿਬ ਖਾਨ (0) ਨੂੰ ਹਰਸ਼ਿਤ ਰਾਣਾ ਨੇ ਆਊਟ ਕਰਕੇ ਭਾਰਤ-ਏ ਦੀ ਪਾਰੀ 290 ਦੇ ਸਕੋਰ 'ਤੇ ਰੋਕ ਦਿੱਤੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਭਾਰਤ-ਏ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਇਕ ਸਮੇਂ ਉਸ ਨੇ 6 ਦੌੜਾਂ 'ਤੇ 2 ਵਿਕਟਾਂ ਗੁਆ ਦਿੱਤੀਆਂ ਸਨ ਅਤੇ 96 ਦੇ ਸਕੋਰ ਤੱਕ ਉਸ ਨੇ 5 ਵਿਕਟਾਂ ਗੁਆ ਦਿੱਤੀਆਂ ਸਨ। ਸਾਰਿਆਂ ਦੀਆਂ ਨਜ਼ਰਾਂ ਇੰਡੀਆ-ਡੀ ਦੇ ਕਪਤਾਨ ਸ਼੍ਰੇਅਸ ਅਈਅਰ 'ਤੇ ਸਨ। ਸ਼੍ਰੇਅਸ ਚਸ਼ਮਾ ਪਹਿਨ ਕੇ ਬੱਲੇਬਾਜ਼ੀ ਕਰਨ ਆਏ ਸਨ ਪਰ ਉਹ ਸੱਤਵੀਂ ਗੇਂਦ 'ਤੇ ਬਿਨਾਂ ਕੋਈ ਦੌੜ ਬਣਾਏ ਹੀ ਆਊਟ ਹੋ ਗਏ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਹੀ ਹੋਵੇਗੀ ਚੈਂਪੀਅਨਜ਼ ਟਰਾਫੀ, ICC ਅਧਿਕਾਰੀ ਦਾ ਵੱਡਾ ਬਿਆਨ ਆਇਆ ਸਾਹਮਣੇ

ਇਸੇ ਤਰ੍ਹਾਂ ਅਥਰਵ ਤਾਇਡੇ (4), ਯਸ਼ ਦੂਬੇ (14), ਸੰਜੂ ਸੈਮਸਨ (5) ਅਤੇ ਰਿੰਕੂ ਸਿੰਘ (23) ਦੌੜਾਂ ਬਣਾ ਕੇ ਆਊਟ ਹੋਏ। ਗੇਂਦਬਾਜ਼ੀ ਤੋਂ ਬਾਅਦ ਹਰਸ਼ਿਤ ਰਾਣਾ ਨੇ ਬੱਲੇਬਾਜ਼ੀ 'ਚ ਹੱਥ ਦਿਖਾਉਂਦੇ ਹੋਏ 31 ਦੌੜਾਂ ਦੀ ਪਾਰੀ ਖੇਡੀ। ਦੇਵਦੱਤ ਪਦਕਿਲ (92) ਹੀ ਇਕਲੌਤੇ ਬੱਲੇਬਾਜ਼ ਸਨ ਜਿਨ੍ਹਾਂ ਨੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਇੰਡੀਆ ਡੀ ਟੀਮ 52.1 ਓਵਰਾਂ 'ਚ 183 ਦੌੜਾਂ 'ਤੇ ਸਿਮਟ ਗਈ। ਭਾਰਤ-ਏ ਲਈ ਖਲੀਲ ਅਹਿਮਦ ਅਤੇ ਆਕਿਬ ਖਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ।

ਪ੍ਰਸਿਧ ਕ੍ਰਿਸ਼ਨਾ, ਤਨੁਸ਼ ਕੋਟੀਅਨ ਅਤੇ ਸ਼ਮਸ ਮੁਲਾਨੀ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। ਦਿਨ ਦੇ ਆਖਰੀ ਓਵਰ ਦੀ ਗੇਂਦਬਾਜ਼ੀ ਕਰਨ ਆਏ ਸ਼੍ਰੇਅਸ ਅਈਅਰ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਕਪਤਾਨ ਮਯੰਕ ਅਗਰਵਾਲ ਨੂੰ ਕੈਚ ਦੇ ਕੇ ਪਹਿਲੀ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ-ਏ ਨੇ ਦੂਜੀ ਪਾਰੀ ਵਿਚ 1 ਵਿਕਟ 'ਤੇ 115 ਦੌੜਾਂ ਬਣਾ ਲਈਆਂ ਹਨ ਅਤੇ ਇਸ ਦੀ ਬੜ੍ਹਤ 222 ਦੌੜਾਂ ਦੀ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News