ਮੀਂਹ ਕਾਰਨ ਲਖਨਊ ਤੋਂ ਗੁਹਾਟੀ, ਗੁਹਾਟੀ ਤੋਂ ਵਾਰਾਣਸੀ ਘੁੰਮਦੀ ਰਹੀ KKR

05/07/2024 3:27:38 PM

ਲਖਨਊ— ਖਰਾਬ ਮੌਸਮ ਕਾਰਨ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਟੀਮ ਦਾ ਜਹਾਜ਼ ਸੋਮਵਾਰ ਸ਼ਾਮ ਕੋਲਕਾਤਾ 'ਚ ਲੈਂਡ ਨਹੀਂ ਕਰ ਸਕਿਆ ਅਤੇ ਇਹ ਲਖਨਊ ਤੋਂ ਗੁਹਾਟੀ, ਗੁਹਾਟੀ ਤੋਂ ਵਾਰਾਣਸੀ ਤੱਕ ਘੁੰਮਦਾ ਰਿਹਾ। ਕੇਕੇਆਰ ਦੀ ਮੀਡੀਆ ਟੀਮ ਨੇ ਦੱਸਿਆ ਕਿ ਟੀਮ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੇ ਸ਼ਾਮ 5:45 'ਤੇ ਲਖਨਊ ਤੋਂ ਉਡਾਣ ਭਰੀ ਸੀ ਅਤੇ ਉਨ੍ਹਾਂ ਦੇ ਜਹਾਜ਼ ਨੇ ਸ਼ਾਮ 7.25 'ਤੇ ਲੈਂਡ ਕਰਨਾ ਸੀ ਪਰ ਮੀਂਹ ਕਾਰਨ ਉਨ੍ਹਾਂ ਦੇ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਰਾਤ 8.46 'ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਲਕਾਤਾ 'ਚ ਭਾਰੀ ਮੀਂਹ ਕਾਰਨ ਉਨ੍ਹਾਂ ਦੀ ਫਲਾਈਟ ਨੂੰ ਗੁਹਾਟੀ ਵੱਲ ਭੇਜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਰਾਤ 9.43 ਵਜੇ ਸਾਨੂੰ ਪਤਾ ਲੱਗਾ ਕਿ ਸਾਨੂੰ ਕੋਲਕਾਤਾ ਵਾਪਸ ਜਾਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਅਸੀਂ 11 ਵਜੇ ਕੋਲਕਾਤਾ ਪਹੁੰਚ ਜਾਵਾਂਗੇ। ਇਸ ਤੋਂ ਬਾਅਦ ਰਾਤ 1.15 ਵਜੇ ਸੂਚਨਾ ਮਿਲੀ ਕਿ ਮੌਸਮ ਖ਼ਰਾਬ ਹੈ ਅਤੇ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਹੁਣ ਇਸ ਨੂੰ ਵਾਰਾਣਸੀ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਟੀਮ ਮੰਗਲਵਾਰ ਤੜਕੇ 3 ਵਜੇ ਵਾਰਾਣਸੀ ਪਹੁੰਚੀ ਅਤੇ ਇੱਥੇ ਤਾਜ ਗੰਗਾ ਹੋਟਲ ਵਿੱਚ ਰਾਤ ਕੱਟੀ। ਉਨ੍ਹਾਂ ਦੱਸਿਆ ਕਿ ਹੁਣ ਕੇਕੇਆਰ ਟੀਮ ਦੇ ਜਹਾਜ਼ ਦੇ ਮੰਗਲਵਾਰ ਦੁਪਹਿਰ 1.15 ਵਜੇ ਵਾਰਾਣਸੀ ਤੋਂ ਕੋਲਕਾਤਾ ਲਈ ਉਡਾਣ ਭਰਨ ਦੀ ਉਮੀਦ ਹੈ।
ਕੇਕੇਆਰ ਦੀ ਟੀਮ ਨੇ ਸ਼ਨੀਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਮੁੰਬਈ ਇੰਡੀਅਨਜ਼ ਨਾਲ ਖੇਡਣਾ ਹੈ। ਇਸ ਤੋਂ ਬਾਅਦ 13 ਮਈ ਨੂੰ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਜ਼ ਅਤੇ 19 ਮਈ ਨੂੰ ਗੁਹਾਟੀ ਵਿੱਚ ਰਾਜਸਥਾਨ ਰਾਇਲਜ਼ ਨਾਲ ਮੈਚ ਹਨ। ਕੇਕੇਆਰ ਟੀਮ ਪਿਛਲੇ ਮੈਚ 'ਚ ਲਖਨਊ ਸੁਪਰ ਜਾਇੰਟਸ ਨੂੰ 98 ਦੌੜਾਂ ਨਾਲ ਹਰਾ ਕੇ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਹੈ।


Aarti dhillon

Content Editor

Related News