ਅੰਪਾਇਰ ਦੇ ਗਲਤ ਫ਼ੈਸਲੇ ’ਤੇ ਭੜਕੀ ਪ੍ਰੀਟੀ ਜ਼ਿੰਟਾ, ਦਿੱਤਾ ਵੱਡਾ ਬਿਆਨ

Monday, Sep 21, 2020 - 02:41 PM (IST)

ਦੁਬਈ : ਆਈ.ਪੀ.ਐੱਲ. ਦੇ ਦੂਜੇ ਦਿਨ ਵਿਵਾਦ ਪੈਦਾ ਹੋ ਗਿਆ ਹੈ। ਐਤਵਾਰ ਨੂੰ ਦਿੱਲੀ ਕੈਪੀਟਲਸ ਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਖੇਡੇ ਗਏ ਮੈਚ ਦਾ ਫ਼ੈਸਲਾ ਸੁਪਰ ਓਵਰ ਤੋਂ ਕੀਤਾ ਗਿਆ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੇ ਬੱਲੇਬਾਜ਼ ਨਿਕੋਲਸ ਪੂਰਨ ਵਲੋਂ ਲਏ ਗਏ ਇਕ ਸਕੋਰ ਨੂੰ ਅੰਪਾਇਰ ਨਿਤਿਨ ਮੇਨਨ ਨੇ ਸ਼ਾਰਟ ਸਕੋਰ ਕਰਾਰ ਦਿੱਤਾ, ਜਿਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। 
PunjabKesariਇਸ ਵਿਵਾਦ ’ਤੇ ਪੰਜਾਬ ਟੀਮ ਦੀ ਮਾਲਿਕਾਨਾ ਹੱਕ ਰੱਖਣ ਵਾਲੀ ਪ੍ਰੀਟੀ ਜ਼ਿੰਟਾ ਨੇ ਟਵੀਟ ਕਰਦਿਆ ਲਿਖਿਆ ਕਿ ‘ਮਹਾਮਾਰੀ ਦੌਰਾਨ ਅਸੀਂ ਕਾਫ਼ੀ ਜੋਸ਼ ਨਾਲ ਯਾਤਰਾ ਕੀਤੀ ਤੇ 6 ਦਿਨ ਕੁਆਰੰਟਾਈਨ ’ਚ ਵੀ ਬਿਤਾਏ ਤੇ 5 ਕੋਟਿਡ ਟੈਸਟ ’ਚ ਹੱਸਦਿਆਂ-ਹੱਸਦਿਆਂ ਗੁਜ਼ਾਰ ਦਿੱਤੇ ਪਰ ਇਸ ਇਕ ਸ਼ਾਰਟ ਸਕੋਰ ਨੇ ਮੈਨੂੰ ਹਿੱਲਾ ਕੇ ਰੱਖ ਦਿੱਤਾ। ਜੇਕਰ ਤਕਨੀਕ ਦਾ ਸਹੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਤਾਂ ਇਸ ਦੇ ਹੋਣ ਦਾ ਕੀ ਮਤਲਬ ਹੈ? ਇਹ ਸਮਾਂ ਹੈ ਬੀ.ਸੀ.ਸੀ.ਆਈ. ਨਵੇਂ ਰੂਲ ਬਣਾਏ, ਅਜਿਹਾ ਹਰ ਸਾਲ ਨਹੀਂ ਹੋਣਾ ਚਾਹੀਦਾ।’ 

 

ਫਿਰ ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਕਿ ‘ਮੈਂ ਹਾਰ ਜਾਂ ਜਿੱਤ ਨੂੰ ਖੇਡ ਭਾਵਨਾ ਨਾਲ ਸਵੀਕਾਰ ਕਰਨ ’ਚ ਵਿਸ਼ਵਾਸ ਰੱਖਦੀ ਹਾਂ ਪਰ ਨੀਤੀ ’ਚ ਤਬਦੀਲੀ ਦੇ ਲਈ ਪੁੱਛਣਾ ਮਹੱਤਵਪੂਰਨ ਹੈ ਜੋ ਭਵਿੱਖ ’ਚ ਸਾਰਿਆਂ ਲਈ ਸਹੀ ਹੋਵੇਗਾ, ਜੋ ਹੋਇਆ ਸੋ ਹੋਇਆ ਹੁਣ ਅੱਗੇ ਵੱਧਣ ਦੀ ਬਾਰੀ ਹੈ। ਇਸ ਲਈ ਅੱਗੇ ਦੇਖ ਰਹੀ ਹਾਂ, ਹਮੇਸ਼ਾ ਸਕਾਰਤਮਕ ਹੂੰ।’  

 


Baljeet Kaur

Content Editor

Related News