ਚੇਨੱਈ ਸੁਪਰ ਕਿੰਗਜ਼ ਦੀ ਹਾਰ ''ਤੇ ਬੋਲੇ ਗੌਤਮ ਗੰਭੀਰ, ਕਿਹਾ-ਮੈਨੂੰ ਹਜ਼ਮ ਨਹੀਂ ਹੋਇਆ ਧੋਨੀ ਦਾ ਇਹ ਫ਼ੈਸਲਾ
Wednesday, Sep 23, 2020 - 04:40 PM (IST)
ਦੁਬਈ : ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਦੇ ਮੁਤਾਬਕ, ਮੰਗਲਵਾਰ ਨੂੰ ਰਾਜਸਥਾਨ ਰਾਇਲਸ ਦੇ ਖ਼ਿਲਾਫ਼ ਮੈਚ 'ਚ ਐੱਮ.ਐੱਸ. ਧੋਨੀ ਨੂੰ ਟਾਪ ਆਰਡਰ 'ਚ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਇਸ ਮੈਚ 'ਚ ਰਾਜਸਥਾਨ ਰਾਇਲਸ ਨੇ ਸੀ.ਐੱਸ.ਕੇ. ਨੂੰ 16 ਦੌੜਾਂ ਨਾਲ ਹਰਾਇਆ ਸੀ। ਧੋਨੀ ਨੇ 7ਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 216 ਦੌੜਾਂ ਬਣਾਈਆਂ। ਧੋਨੀ ਦੀ ਟੀਮ 16 ਸਕੋਰਾਂ ਨਾਲ ਮੈਚ ਹਾਰ ਗਈ। ਧੋਨੀ ਨੇ ਆਖ਼ਰੀ ਓਵਰ 'ਚ ਹਿਟਿੰਗ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਇਹ ਵੀ ਪੜ੍ਹੋ : IPL 2020: ਧੋਨੀ ਨੇ ਦੱਸਿਆ ਆਖ਼ਰ ਕਿਉਂ ਆਏ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ
"Makes no sense to me"
— ESPNcricinfo (@ESPNcricinfo) September 23, 2020
On #T20TimeOut, Gautam Gambhir slams MS Dhoni's decision to bat at No. 7 in the chase against #RR #RRvCSK | #IPL2020 | https://t.co/jNVlyYIXXi pic.twitter.com/3GN78ODavi
ਗੰਭੀਰ ਨੇ ਕਿਹਾ ਕਿ 'ਸਾਫ਼ ਕਹਾ ਤਾਂ ਮੈਨੂੰ ਧੋਨੀ ਦੇ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨਾ ਹਜ਼ਮ ਨਹੀਂ ਹੋਇਆ। ਉਨ੍ਹਾਂ ਨੇ ਰਿਤੂਰਾਜ ਗਾਇਕਵਾੜ ਅਤੇ ਸੈਮ ਕਰੇਨ ਨੂੰ ਪਹਿਲਾਂ ਭੇਜਿਆ। ਖੁਦ ਸੱਤਵੇਂ ਨੰਬਰ 'ਤੇ ਆਏ। ਧੋਨੀ ਨੂੰ ਲੀਡਰਸ਼ਿਪ ਦਿਖਾਉਣੀ ਚਾਹੀਦੀ ਸੀ। 217 ਦਾ ਟੀਚਾ ਅਤੇ ਧੋਨੀ ਨੰਬਰ 7 'ਤੇ! ਮੈਨੂੰ ਇਸ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ।''
ਇਹ ਵੀ ਪੜ੍ਹੋ : IPL 2020 'ਚ ਇਸ ਖ਼ਿਡਾਰੀ ਨੇ ਦਰਜ ਕੀਤਾ ਸ਼ਰਮਨਾਕ ਰਿਕਾਰਡ