ਦਿੱਲੀ ਕੈਪੀਟਲਸ ਵਲੋਂ ਖ਼ਰੀਦੇ ਜਾਣ ਦੇ ਬਾਅਦ ਬੋਲੇ ਯਸ਼ ਢੁਲ- ਸੱਚ ਹੋਇਆ ਸੁਫ਼ਨਾ
Monday, Feb 14, 2022 - 10:48 AM (IST)
ਬੈਂਗਲੁਰੂ- ਭਾਰਤ ਦੇ ਅੰਡਰ-19 ਵਿਸ਼ਵ ਕੱਪ ਜੇਤੂ ਕਪਤਾਨ ਯਸ਼ ਢੁਲ ਨੇ ਦਿੱਲੀ ਕੈਪੀਟਲਸ ਵਲੋਂ ਉਸ ਨੂੰ ਖਰੀਦੇ ਜਾਣ 'ਤੇ ਉਤਸ਼ਾਹ ਪ੍ਰਗਟਾਉਂਦੇ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਸੁਫ਼ਨਾ ਸੱਚ ਹੋਣ ਜਿਹਾ ਹੈ। ਦਿੱਲੀ ਸਥਿਤ ਫ੍ਰੈਂਚਾਈਜ਼ੀ ਨੇ ਬੈਂਗਲੁਰੂ 'ਚ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਢੁਲ ਨੂੰ 50 ਲੱਖ ਰੁਪਏ 'ਚ ਖ਼ਰੀਦਿਆ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ 30 ਲੱਖ ਰੁਪਏ 'ਚ ਖਰੀਦਿਆ
ਦਿੱਲੀ ਵਲੋਂ ਖ਼ਰੀਦੇ ਜਾਣ ਦੇ ਬਾਅਦ ਯਸ਼ ਢੁਲ ਨੇ ਕਿਹਾ, ਹਾਏ ਦਿੱਲੀ ਕੈਪੀਟਲਸ। ਮੇਰੇ 'ਤੇ ਵਿਸ਼ਵਾਸ ਦਿਖਾਉਣ ਤੇ ਨਿਲਾਮੀ 'ਚ ਮੈਨੂੰ ਚੁਣਨ ਲਈ ਧੰਨਵਾਦ। ਮੈਂ 8-9 ਸਾਲਾਂ ਤੋਂ ਦਿੱਲੀ ਕੈਪੀਟਲਸ ਬਾਲ ਭਵਨ ਅਕੈਡਮੀ ਦਾ ਹਿੱਸਾ ਰਿਹਾ ਹਾਂ। ਇਸ ਲਈ ਇਹ ਮੇਰੇ ਲਈ ਸੁਫ਼ਨਾ ਸੱਚ ਹੋਣ ਜਿਹਾ ਹੈ। ਮੈਂ ਟੀਮ 'ਚ ਸ਼ਾਮਲ ਹੋਣ 'ਤੇ ਅਸਲ 'ਚ ਬਹੁਤ ਉਤਸ਼ਾਹਤ ਹਾਂ ਤੇ ਮੈਂ ਆਪਣਾ ਸਰਵਸ੍ਰੇਸ਼ਠ ਦੇਣ ਨੂੰ ਤਿਆਰ ਹਾਂ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ
ਦਿੱਲੀ ਕੈਪੀਟਲਸ ਅਕੈਡਮੀ ਦੇ ਟ੍ਰੇਨੀ ਢੁਲ ਨੇ ਨਾ ਸਿਰਫ਼ ਅੰਡਰ-19 ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸਗੋਂ ਭਾਰਤ ਨੂੰ ਟਰਾਫੀ ਵੀ ਦਿਵਾਈ। ਉਨ੍ਹਾਂ ਨੇ ਭਾਰਤ ਨੂੰ ਆਪਣੇ ਰਿਕਾਰਡ 'ਚ ਵਿਸਥਾਰ ਕਰਨ 'ਚ ਮਦਦ ਕੀਤੀ ਤੇ ਪੰਜਵੀਂ ਵਾਰ ਅੰਡਰ-19 ਵਿਸ਼ਵ ਕਪ ਖ਼ਿਤਾਬ ਲਈ ਅਗਵਾਈ ਕੀਤੀ। ਇਸ ਖਿਡਾਰੀ ਨੇ ਹਾਲ ਹੀ 'ਚ ਖ਼ਤਮ ਹੋਏ ਅੰਡਰ-19 ਵਿਸ਼ਵ ਕੱਪ 'ਚ ਸਿਰਫ਼ ਚਾਰ ਮੈਚਾਂ 'ਚ 76.33 ਦੀ ਔਸਤ ਨਾਲ 229 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।