ਕੁਸ਼ਤੀ ਟ੍ਰਾਇਲਾਂ 'ਚ ਡਰਾਮਾ ਕਰਨ ਤੋਂ ਬਾਅਦ ਵਿਨੇਸ਼ ਨੇ 50KG ਕੈਟੇਗਿਰੀ ’ਚ ਦਰਜ ਕੀਤੀ ਜਿੱਤ

Tuesday, Mar 12, 2024 - 11:26 AM (IST)

ਕੁਸ਼ਤੀ ਟ੍ਰਾਇਲਾਂ 'ਚ ਡਰਾਮਾ ਕਰਨ ਤੋਂ ਬਾਅਦ ਵਿਨੇਸ਼ ਨੇ 50KG ਕੈਟੇਗਿਰੀ ’ਚ ਦਰਜ ਕੀਤੀ ਜਿੱਤ

ਪਟਿਆਲਾ–ਪੈਰਿਸ ਓਲੰਪਿਕ ਦੀ ਦੌੜ ’ਚ ਬਣੇ ਰਹਿਣ ਦੀ ਕਵਾਇਦ ’ਚ ਸਟਾਰ ਪਹਿਲਵਾਨ ਵਿਨੇਸ਼ ਫੋਗਟ ਨੇ ਮਹਿਲਾਵਾਂ ਦੇ 50 ਕਿਲੋ ਤੇ 53 ਕਿਲੋ ਭਾਰ ਵਰਗ ’ਚ ਚੋਣ ਟ੍ਰਾਇਲ ਸ਼ੁਰੂ ਨਹੀਂ ਹੋਣ ਦਿੱਤੇ ਤੇ ਅਧਿਕਾਰੀਆਂ ਤੋਂ ਲਿਖਤੀ ਭਰੋਸਾ ਮੰਗਿਆ ਕਿ 53 ਕਿਲੋ ਭਾਰ ਵਰਗ ਦੇ ਆਖਰੀ ਟ੍ਰਾਇਲ ਓਲੰਪਿਕ ਤੋਂ ਪਹਿਲਾਂ ਹੋਣਗੇ। ਕੁਸ਼ਤੀ ਦੀ ਐਡਹਾਕ ਕਮੇਟੀ ਵੱਲੋਂ ਉਸਦੀ ਮੰਗ ਮੰਨਣ ਤੋਂ ਬਾਅਦ ਵਿਨੇਸ਼ ਨੇ 50 ਕਿ. ਗ੍ਰਾ. ਭਾਰ ਵਰਗ ’ਚ ਸ਼ਿਵਾਨੀ ਨੂੰ 11-6 ਨਾਲ ਹਰਾ ਕੇ ਅਗਲੇ ਮਹੀਨੇ ਕ੍ਰਿਗਿਸਤਾਨ ਦੇ ਬਿਸ਼ਕੇਕ ’ਚ ਹੋਣ ਵਾਲੇ ਪੈਰਿਸ ਓਲੰਪਿਕ ਕੁਆਲੀਫਇਕੇਸ਼ਨ ਟੂਰਨਾਮੈਂਟ ’ਚ ਜਗ੍ਹਾ ਪੱਕੀ ਕਰ ਲਈ। ਜਕਾਰਤਾ ਏਸ਼ੀਆਈ ਖੇਡਾਂ ਦੀ ਇਹ ਸੋਨ ਤਮਗਾ ਜੇਤੂ ਹਾਲਾਂਕਿ 53 ਕਿ. ਗ੍ਰਾ. ਦਾ ਮੁਕਾਬਲਾ ਤਕਨੀਕੀ ਸ੍ਰੇਸ਼ਠਤਾ ਦੇ ਆਧਾਰ ’ਤੇ ਅੰਜੂ ਹੱਥੋਂ ਹਾਰ ਗਈ।
ਡਬਲਯੂ. ਐੱਫ. ਆਈ. ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਜਿਨਸੀ ਸੋਸ਼ਣ ਦੇ ਦੋਸ਼ ਲਗਾਉਣ ਤੇ ਲੰਬੇ ਸਮੇਂ ਤਕ ਚੱਲੇ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਵਿਨੇਸ਼ 50 ਕਿਲੋ ਭਾਰ ਵਰਗ ਦੇ ਟ੍ਰਾਇਲ ਲਈ ਇਥੇ ਸਾਈ ਕੇਂਦਰ ਪਹੁੰਚੀ ਸੀ।
ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ. ਡਬਲਯੂ.) ਦੇ ਖੇਡ ਜ਼ਾਬਤੇ ਦੀ ਧਾਰਾ 7 ਦੇ ਅਨੁਸਾਰ ਇਕ ਮੁਕਾਬਲੇਬਾਜ਼ ਨੂੰ ਇਕ ਦਿਨ ’ਚ ਇਕ ਹੀ ਭਾਰ ਵਰਗ ’ਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਪਰ ਵਿਨੇਸ਼ ਸੋਮਵਾਰ ਨੂੰ 2 ਵੱਖ-ਵੱਖ ਭਾਰ ਵਰਗਾਂ ਦੇ ਟ੍ਰਾਇਲ ’ਚ ਸ਼ਾਮਲ ਹੋਈ। ਉਹ ਬ੍ਰਿਜਭੂਸ਼ਣ ਵਿਰੁੱਧ ਪ੍ਰਦਰਸ਼ਨ ਤੋਂ ਪਹਿਲਾਂ 53 ਕਿਲੋ ਭਾਰ ਵਰਗ ’ਚ ਉਤਰੀ ਸੀ ਪਰ ਉਸ ਵਰਗ ’ਚ ਅੰਤਿਮ ਪੰਘਾਲ ਨੂੰ ਕੋਟਾ ਮਿਲਣ ਦੇ ਕਾਰਨ ਉਸ ਨੇ ਆਪਣਾ ਭਾਰ ਵਰਗ ਘੱਟ ਕੀਤਾ। ਵਿਨੇਸ਼ ਨੇ ਲਿਖਤੀ ਭਰੋਸੇ ਦੀ ਮੰਗ ਕਰਦੇ ਹਏ ਮੁਕਾਬਲੇਬਾਜ਼ੀ ਸ਼ੁਰੂ ਨਹੀਂ ਹੋਣ ਦਿੱਤੀ। ਉਸ ਨੇ 50 ਕਿਲੋ ਤੇ 53 ਕਿਲੋ ਦੇ ਦੋਵੇਂ ਭਾਰ ਵਰਗਾਂ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਮੰਗੀ, ਜਿਸ ਨਾਲ ਅਜੀਬ ਸਥਿਤੀ ਬਣ ਗਈ। ਇਸ ਨਾਲ 50 ਕਿਲੋ ਭਾਰ ਵਰਗ ’ਚ ਉਤਰੇ ਪਹਿਲਵਾਨ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਕਿਹਾ, ‘‘ਅਸੀਂ ਢਾਈ ਘੰਟੇ ਤੋਂ ਇੰਤਜ਼ਾਰ ਕਰ ਰਹੇ ਹਾਂ।’’
ਆਈ. ਓ. ਏ. ਵੱਲੋਂ ਗਠਿਤ ਐਡਹਾਕ ਕਮੇਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ 53 ਕਿਲੋ ਵਰਗ ਲਈ ਆਖਰੀ ਟ੍ਰਾਇਲ ਹੋਵੇਗਾ, ਜਿਸ ਵਿਚ ਇਸ ਭਾਰ ਵਰਗ ਦੇ ਟਾਪ-4 ਪਹਿਲਵਾਨ ਉਤਰਨਗੇ। ਟ੍ਰਾਇਲ ਦੇ ਜੇਤੂ ਨੂੰ ਆਖਰੀ ਨਾਲ ਮੁਕਾਬਲਾ ਕਰਨਾ ਪਵੇਗਾ ਤੇ ਉਸ ਵਿਚ ਜੇਤੂ ਰਹਿਣ ਵਾਲੀ ਪਹਿਲਵਾਨ ਭਾਰਤ ਦੀ ਪ੍ਰਤੀਨਿਧਤਾ ਕਰੇਗੀ।
ਟ੍ਰਾਇਲਾਂ ਦੌਰਾਨ ਮੌਜੂਦ ਇਕ ਕੋਚ ਨੇ ਕਿਹਾ, ‘‘ਵਿਨੇਸ਼ ਸਰਕਾਰ ਤੋਂ ਭਰੋਸਾ ਚਾਹੁੰਦੀ ਹੈ। ਉਸ ਨੂੰ ਡਰ ਹੈ ਕਿ ਜੇਕਰ ਡਬਲਯੂ. ਐੱਫ. ਆਈ. ਦੇ ਹੱਥ ਫਿਰ ਕਮਾਨ ਆ ਗਈ ਤਾਂ ਚੋਣ ਨੀਤੀ ਬਦਲ ਸਕਦੀ ਹੈ ਪਰ ਸਰਕਾਰ ਇਸ ’ਤੇ ਭਰੋਸੇ ਕਿਵੇਂ ਦੇ ਸਕਦੀ ਹੈ। ਸਰਕਾਰ ਚੋਣ ਮਾਮਲਿਆਂ ’ਚ ਦਖਲ ਨਹੀਂ ਦੇ ਸਕਦੀ।’’
ਉਸ ਨੇ ਕਿਹਾ,‘‘ਸ਼ਾਇਦ ਉਹ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੀ ਹੈ। ਉਹ ਜੇਕਰ 50 ਕਿਲੋ ਟ੍ਰਾਇਲ ’ਚ ਹਾਰ ਗਈ ਤਾਂ ਇਹ ਤੈਅ ਕਰਨਾ ਚਾਹੁੰਦੀ ਹੈ ਕਿ 53 ਕਿਲੋ ਵਿਚ ਵੀ ਦੌੜ ’ਚ ਬਣੀ ਰਹੇ।’’


author

Aarti dhillon

Content Editor

Related News