ਇਕ 'ਡਾਟ' ਕਾਰਨ ਸ਼ਬਦਾਂ ਦੇ ਅਰਥ ਹੋਏ 'ਅਨਰਥ', ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਘਿਰੇ ਮੁਹੰਮਦ ਆਮਿਰ
Tuesday, Mar 08, 2022 - 02:31 PM (IST)
ਸਪੋਰਟਸ ਡੈਸਕ- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਚਰਚਾ 'ਚ ਹਨ। ਚਰਚਾ 'ਚ ਉਹ ਆਪਣੀ ਅੰਗਰੇਜ਼ੀ ਦੇ ਲਈ ਹਨ ਕਿਉਂਕਿ ਉਨ੍ਹਾਂ ਨੇ ਆਸਟਰੇਲੀਆਈ ਦਿੱਗਜ ਸ਼ੇਨ ਵਾਰਨ ਦੇ ਦਿਹਾਂਤ 'ਤੇ ਉਨ੍ਹਾਂ ਨੂੰ ਜੋ ਸ਼ਰਧਾਂਜਲੀ ਦਿੱਤੀ ਉਸ 'ਚ ਸਪੈਲਿੰਗ ਮਿਸਟੇਕ ਸੀ। ਆਮਿਰ ਦੀ ਇਸ ਗ਼ਲਤੀ ਨਾਲ ਉਨ੍ਹਾਂ ਦੇ ਇਸ ਮੈਸੇਜ ਦਾ ਅਰਥ ਪੂਰਾ ਤਰ੍ਹਾਂ ਬਦਲ ਗਿਆ। ਉਸ ਦੀ ਇਸ ਗ਼ਲਤੀ ਕਾਰਨ ਇਹ ਸਵਾਲ ਖੜ੍ਹਾ ਹੋ ਗਿਆ ਕਿ ਉਨ੍ਹਾਂ ਨੇ ਵਾਰਨ ਨੂੰ ਸ਼ਰਧਾਂਜਲੀ ਦਿੱਤੀ ਹੈ ਜਾਂ ਉਨ੍ਹਾਂ ਦੀਆਂ ਉਪਲੱਬਧੀਆਂ 'ਤੇ ਸਵਾਲ ਉਠਾਏ ਹਨ। ਦਰਅਸਲ, ਆਮਿਰ ਨੇ ਵਾਰਨ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਸੀ-
ਇਸ 'ਚ ਉਹ ਸ਼ਾਕਡ ਟੂ ਹੀਅਰ ਦੈਟ ਤੋਂ ਬਾਅਦ ਡਾਟ ਲਗਾਉਣਾ ਭੁੱਲ ਗਏ। ਇਸ ਕਾਰਨ ਇਹ ਪੂਰਾ ਵਾਕ ਕੁਝ ਇਸ ਤਰ੍ਹਾਂ ਪੜ੍ਹਿਆ ਗਿਆ।
ਉਹ ਗੇਮ ਦੇ ਲੀਜੈਂਡ ਸਨ ਇਹ ਜਾਣ ਕੇ ਮੈਨੂੰ ਸ਼ਾਕ (ਹੈਰਾਨਗੀ) ਲੱਗਾ ਤੇ ਉਹ ਇਕ ਚੰਗੇ ਇਨਸਾਨ ਵੀ ਸਨ। ਰੈਸਟ ਇਨ ਪੀਸ ਲੀਜੈਂਡ।
ਇਹ ਵੀ ਪੜ੍ਹੋ : ਸ਼ੇਨ ਵਾਰਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਸੁਨੀਲ ਗਾਵਸਕਰ ਦਾ ਯੂ-ਟਰਨ
ਆਮਿਰ ਦੀ ਇਸ ਗ਼ਲਤੀ ਦੇ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਰੱਜ ਕੇ ਟਰੋਲ ਕੀਤਾ
ਇਹ ਵੀ ਪੜ੍ਹੋ : ਸ਼ੇਨ ਵਾਰਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਥਾਈਲੈਂਡ ਪੁਲਸ ਨੇ ਦੱਸੀ ਮੌਤ ਦੀ ਵਜ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।