ਆਲੋਚਨਾ ਤੋਂ ਪ੍ਰਭਾਵਿਤ ਨਹੀਂ ਹੁੰਦੀ : ਸਿੰਧੂ

Wednesday, Jan 01, 2020 - 07:50 PM (IST)

ਆਲੋਚਨਾ ਤੋਂ ਪ੍ਰਭਾਵਿਤ ਨਹੀਂ ਹੁੰਦੀ : ਸਿੰਧੂ

ਨਵੀਂ ਦਿੱਲੀ— ਆਲੋਚਨਾ ਜਾਂ ਉਮੀਦਾਂ ਦੇ ਬੋਝ ਨਾਲ ਵਿਸ਼ਵ ਚੈਂਪੀਅਨ ਸ਼ਟਲਰ ਪੀ. ਵੀ. ਸਿੰਧੂ 'ਤੇ ਕੋਈ ਅਸਰ ਨਹੀਂ ਪੈਂਦਾ। ਉਸ ਨੇ ਕਿਹਾ ਕਿ ਉਹ ਇਸ ਸਾਲ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਲਈ ਆਪਣੀ ਖੇਡ 'ਤੇ ਸੁਧਾਰ ਕਰਨ ਵੱਲ ਧਿਆਨ ਦੇ ਰਹੀ ਹੈ। ਸਿੰਧੂ ਨੇ 2019 'ਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਪਰ ਸੈਸ਼ਨ ਦੇ ਬਾਕੀ ਟੂਰਨਾਮੈਂਟਾਂ 'ਚ ਜ਼ਿਆਦਾਤਰ ਉਹ ਸ਼ੁਰੂਆਤੀ ਦੌਰ ਤੋਂ ਅੱਗੇ ਵਧਣ 'ਚ ਅਸਫਲ ਰਹੀ। ਇਨ੍ਹਾਂ ਵਿਚ ਪਿਛਲੇ ਮਹੀਨੇ ਵਿਸ਼ਵ ਟੂਰ ਫਾਈਨਸ ਵੀ ਸ਼ਾਮਲ ਹੈ, ਜਿਸ ਵਿਚ ਉਹ ਆਪਣਾ ਖਿਤਾਬ ਨਹੀਂ ਬਚਾ ਸਕੀ।
ਸਿੰਧੂ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਮੇਰੇ ਲਈ ਅਸਲ ਵਿਚ ਸ਼ਾਨਦਾਰ ਰਹੀ ਹੈ ਪਰ ਇਸ ਤੋਂ ਬਾਅਦ ਮੈਂ ਪਹਿਲੇ ਦੌਰ ਵਿਚ ਹਾਰਦੀ ਰਹੀ। ਇਸ ਦੇ ਬਾਵਜੂਦ ਮੈਂ ਖੁਦ ਨੂੰ ਸਕਰਾਤਮਕ ਬਣ ਕੇ ਰੱਖਿਆ। ਤੁਸੀਂ ਸਾਰੇ ਮੈਚ ਜਿੱਤੋ ਇਹ ਸੰਭਵ ਨਹੀਂ ਹੈ। ਕੁੱਝ ਮੌਕਿਆਂ 'ਤੇ ਤੁਸੀਂ ਸ਼ਾਨਦਾਰ ਖੇਡ ਦਿਖਾਉਂਦੇ ਹੋ ਪਰ ਕਦੇ ਤੁਸੀਂ ਗਲਤੀਆਂ ਵੀ ਕਰਦੇ ਹੋ। ਉਸ ਨੇ ਕਿਹਾ ਕਿ ਮੈਂ ਇਨ੍ਹਾਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ। ਮੇਰੇ ਲਈ ਸਕਾਰਾਤਮਕ ਬਣੇ ਰਹਿਣਾ ਤੇ ਧਮਾਕੇਦਾਰ ਵਾਪਸੀ ਕਰਨਾ ਮਹੱਤਵਪੂਰਨ ਹੈ।


author

Gurdeep Singh

Content Editor

Related News