ਪਲੇਆਫ ਦੇ ਬਾਰੇ ''ਚ ਨਹੀਂ ਸੋਚ ਰਹੇ, ਅਗਲੇ 2 ਮੈਚਾਂ ''ਤੇ ਧਿਆਨ : ਕਰੁਣਾਲ
Tuesday, Apr 30, 2019 - 10:50 PM (IST)

ਮੁੰਬਈ — ਮੁੰਬਈ ਇੰਡੀਅਨਜ਼ ਦੇ ਹਰਫ਼ਨਮੌਲਾ ਕਰੁਣਾਲ ਪੰਡਯਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਅਜੇ ਤਕ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਤਿੰਨ ਵਾਰ ਦੀ ਚੈਂਪੀਅਨ ਮੁੰਬਈ ਹਾਲਾਂਕਿ ਅਜੇ ਪਲੇਆਫ ਬਾਰੇ ਨਹੀਂ ਸੋਚ ਰਹੀ ਹੈ। ਦਿੱਲੀ ਕੈਪੀਟਲਜ਼ ਤੇ ਚੇਨਈ ਸੁਪਰ ਕਿੰਗਜ਼ ਦੋਵੇਂ ਹੀ ਪਲੇਆਫ ਵਿਚ ਜਗ੍ਹਾਂ ਬਣਾ ਚੁੱਕੀਆਂ ਹਨ। ਇਸ ਕਾਰਨ ਦੋ ਸਥਾਨਾਂ ਲਈ ਪੰਜ ਟੀਮਾਂ ਵਿਚਾਲੇ ਮੁਕਾਬਲਾ ਹੈ। ਮੌਜੂਦਾ ਸਮੇਂ ਵਿਚ ਮੁੰਬਈ ਦੇ 12 ਮੈਚਾਂ ਵਿਚ 14 ਅੰਕ ਹਨ ਤੇ ਉਸ ਨੇ ਵੀਰਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਕਰਨਾ ਹੈ। ਸਨਰਾਈਜ਼ਰਜ਼ ਦੇ 12 ਮੁਕਾਬਲਿਆਂ ਵਿਚ 12 ਅੰਕ ਹਨ। ਕਰੁਣਾਲ ਨੇ ਕਿਹਾ ਕਿ ਇਹ ਸੈਸ਼ਨ ਸਾਡੇ ਲਈ ਕਾਫੀ ਚੰਗਾ ਗਿਆ ਹੈ। ਅਸੀਂ 14 ਅੰਕਾਂ ਨਾਲ ਪਲੇਆਫ ਵਿਚ ਥਾਂ ਬਣਾਉਣ ਦੇ ਨੇੜੇ ਹਾਂ ਤੇ ਅਜੇ ਵੀ ਦੋ ਮੁਕਾਬਲੇ ਬਚੇ ਹਨ। ਅਸੀਂ ਕਹਿ ਸਕਦੇ ਹਾਂ ਕਿ ਇਹ ਸੈਸ਼ਨ ਅਜੇ ਤਕ ਸਾਡੇ ਲਈ ਕਾਫੀ ਚੰਗਾ ਗਿਆ ਹੈ। ਟੀਮ ਦਾ ਧਿਆਨ ਅਗਲੇ ਦੋ ਮੈਚਾਂ 'ਤੇ ਹੈ ਅਤੇ ਅਸੀਂ ਉਸ ਵਿਚ ਚੰਗਾ ਕਰਨਾ ਚਾਹੁੰਦੇ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਪਲੇਆਫ ਬਾਰੇ ਨਹੀਂ ਸੋਚ ਰਹੇ ਹਾਂ। ਅਸੀਂ ਸਿਰਫ਼ ਅਗਲੇ ਦੋ ਮੈਚਾਂ ਬਾਰੇ ਸੋਚ ਰਹੇ ਹਾਂ, ਜੋ ਲੀਗ ਮੁਕਾਬਲੇ ਹਨ ਤੇ ਅਸੀਂ ਇਨ੍ਹਾਂ ਦੋ ਮੁਕਾਬਲਿਆਂ 'ਚ ਚੰਗਾ ਕਰਨਾ ਚਾਹੁੰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਵੇਂ ਅਸੀਂ ਪਲੇਆਫ 'ਚ ਪੁੱਜਦੇ ਹਾਂ।