ਮੋਹਾਲੀ ਤੇ ਦਿੱਲੀ ਦੇ ਮੈਚ ਬਦਲਣ ਦੀ ਯੋਜਨਾ ਨਹੀਂ : BCCI
Friday, Mar 01, 2019 - 10:51 PM (IST)

ਹੈਦਰਾਬਾਦ— ਬੀ. ਸੀ. ਸੀ. ਆਈ. ਦੀ ਆਸਟਰੇਲੀਆ ਵਿਰੁੱਧ ਮੋਹਾਲੀ ਤੇ ਦਿੱਲੀ ਵਿਚ ਹੋਣ ਵਾਲੇ ਆਖਰੀ ਦੋ ਮੈਚਾਂ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਭਾਰਤੀ ਕ੍ਰਿਕਟ ਬੋਰਡ ਦੇ ਕਾਰਜਕਾਰੀ ਮੁਖੀ ਸੀ. ਕੇ. ਖੰਨਾ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ।
ਰਿਪੋਰਟ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਬੀ. ਸੀ. ਸੀ. ਆਈ. ਆਖਰੀ ਦੋ ਵਨ ਡੇ ਮੈਚਾਂ ਨੂੰ ਦੇਸ਼ ਦੇ ਉੱਤਰੀ ਹਿੱਸੇ ਦੀ ਬਜਾਏ ਦੱਖਣ ਵਿਚ ਆਯੋਜਿਤ ਕਰਨਾ ਚਾਹੁੰਦਾ ਹੈ। ਮੋਹਾਲੀ ਵਿਚ ਚੌਥਾ ਵਨ ਡੇ 10 ਮਾਰਚ ਨੂੰ, ਜਦਕਿ ਦਿੱਲੀ ਵਿਚ 5ਵਾਂ ਵਨ ਡੇ 13 ਮਾਰਚ ਨੂੰ ਖੇਡਿਆ ਜਾਵੇਗਾ। ਰਿਪੋਰਟਾਂ ਅਨੁਸਾਰ ਸੌਰਾਸ਼ਟਰ ਨੇ ਇਕ ਮੈਚ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ।
ਖੰਨਾ ਨੇ ਕਿਹਾ, ''ਕਿਸੇ ਵੀ ਮੈਚ ਨੂੰ ਉਸ ਦੇ ਮੂਲ ਸਥਾਨ ਤੋਂ ਬਦਲਣ ਦੀ ਯੋਜਨਾ ਨਹੀਂ ਹੈ। ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਮੋਹਾਲੀ ਤੇ ਦਿੱਲੀ ਵਿਚ ਹੋਣ ਵਾਲੇ ਦੋਵੇਂ ਵਨ ਡੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਮ ਦੇ ਅਨੁਸਾਰ ਹੋਣਗੇ।''