ਗਰਦਨ ਦੀ ਦਰਦ ਦੇ ਬਾਵਜੂਦ ਜੋਕੋਵਿਚ ਨੇ ਜਿੱਤ ਨਾਲ ਕੀਤੀ ਵਾਪਸੀ, ਸੇਰੇਨਾ ਨੇ ਵਹਾਇਆ ਪਸੀਨਾ

Tuesday, Aug 25, 2020 - 11:26 PM (IST)

ਨਿਊਯਾਰਕ– ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਗਰਦਨ ਵਿਚ ਦਰਦ ਤੇ ਹਰੇਕ ਸੈੱਟ ਵਿਚ ਪਿਛੜਨ ਦੇ ਬਾਵਜੂਦ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਵਿਚ ਰਿਚਰਡ ਬੇਰਾਨਕਿਸ 'ਤੇ 7-6(2), 6-4 ਦੀ ਜਿੱਤ ਨਾਲ ਏ. ਟੀ. ਪੀ. ਟੂਰ ਵਿਚ ਵਾਪਸੀ ਕੀਤੀ। ਉਥੇ ਹੀ ਮਹਿਲਾ ਵਰਗ ਵਿਚ ਸੇਰੇਨਾ ਵਿਲੀਅਮਸ ਤੇ ਨਾਓਮੀ ਓਸਾਕਾ ਨੂੰ ਜਿੱਤ ਲਈ ਸਖਤ ਸੰਘਰਸ਼ ਕਰਨਾ ਪਿਆ ਜਦਕਿ ਮੌਜੂਦਾ ਚੈਂਪੀਅਨ ਮੈਡੀਸਨ ਕੀਜ਼ ਬਾਹਰ ਹੋ ਗਈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਜੋਕੋਵਿਚ 6 ਮਹੀਨੇ ਬਾਅਦ ਆਪਣਾ ਪਹਿਲਾ ਏ. ਟੀ. ਪੀ. ਮੈਚ ਖੇਡ ਰਿਹਾ ਸੀ। ਗਰਦਨ 'ਚ ਦਰਦ ਦੇ ਕਾਰਨ ਉਹ ਐਤਵਾਰ ਨੂੰ ਡਬਲਜ਼ ਮੁਕਾਬਲੇ ਤੋਂ ਹਟ ਗਏ ਸਨ। ਜੋਕੋਵਿਚ ਦਾ 2020 ਦਾ ਰਿਕਾਰਡ ਹੁਣ 19-0 ਹੋ ਗਿਆ ਹੈ ਤੇ ਉਹ ਯੂ. ਐੱਸ. ਓਪਨ 'ਚ 6ਵਾਂ ਖਿਤਾਬ ਜਿੱਤਣ ਦੀਆਂ ਤਿਆਰੀਆਂ 'ਚ ਲੱਗੇ ਹਨ।
ਯੂ. ਐੱਸ. ਓਪਨ ਫਲਾਸ਼ਿੰਗ ਮੀਡੋਜ਼ 'ਤੇ ਹੀ 31 ਅਗਸਤ ਤੋਂ ਸ਼ੁਰੂ ਹੋਵੇਗਾ। ਓਹਿਓ 'ਚ ਹੋਣ ਵਾਲਾ ਵੈਸਟਰਨ ਐਂਡ ਸਦਰਨ ਓਪਨ ਵੀ ਇੱਥੇ ਖੇਡਿਆ ਜਾ ਰਿਹਾ ਹੈ। ਜਦੋਂ ਟੈਨਿਸ ਮੁਕਾਬਲੇ ਨਹੀਂ ਚੱਲ ਰਹੇ ਸਨ ਤਾਂ ਜੋਕੋਵਿਚ ਨੂੰ ਜੂਨ 'ਚ ਸਰਬੀਆ ਤੇ ਕ੍ਰੋਏਸ਼ੀਆ ਮੰਗ ਪ੍ਰਦਰਸ਼ਨੀ ਮੈਚਾਂ 'ਚ ਹਿੱਸਾ ਲੈਣ ਤੋਂ ਬਾਅਦ ਕੋਵਿਡ-19 ਨਾਲ ਪਾਜ਼ੇਟਿਵ ਪਾਇਆ ਗਿਆ ਸੀ। ਮਹਿਲਾ ਟੂਰ ਦੀ ਸ਼ੁਰੂਆਤ ਇਸ ਮਹੀਨੇ ਦੇ ਸ਼ੁਰੂ 'ਚ ਹੋ ਗਈ ਪਰ ਪੁਰਸ਼ਾਂ ਦਾ ਇਹ ਪਹਿਲਾ ਟੂਰਨਾਮੈਂਟ ਹੈ।


Gurdeep Singh

Content Editor

Related News