ਜੋਕੋਵਿਚ ਚੋਟੀ ''ਤੇ ਬਰਕਰਾਰ, ਪਹੁੰਚਿਆ ਕੋਨਰਸ ਦੇ ਨੇੜੇ

Monday, Jul 22, 2019 - 08:26 PM (IST)

ਜੋਕੋਵਿਚ ਚੋਟੀ ''ਤੇ ਬਰਕਰਾਰ, ਪਹੁੰਚਿਆ ਕੋਨਰਸ ਦੇ ਨੇੜੇ

ਲੰਡਨ- ਵਿੰਬਲਡਨ ਚੈਂਪੀਅਨ ਸਰਬੀਆ ਦਾ ਨੋਵਾਕ ਜੋਕੋਵਿਚ 261ਵੇਂ ਹਫਤੇ ਵੀ ਏ. ਟੀ. ਪੀ. ਰੈਂਕਿੰਗ ਵਿਚ ਆਪਣੇ ਨੰਬਰ ਇਕ ਸਥਾਨ 'ਤੇ ਬਰਕਰਾਰ ਹੈ ਅਤੇ ਚੋਟੀ ਦੇ ਸਥਾਨ 'ਤੇ 268 ਹਫਤੇ ਬਿਤਾਉਣ ਦੇ ਜਿੰਮੀ ਕੋਨਰਸ ਦੇ ਰਿਕਾਰਡ ਦੇ ਨੇੜੇ ਪਹੁੰਚ ਗਿਆ ਹੈ, ਉਥੇ ਹੀ ਮਹਿਲਾਵਾਂ ਵਿਚ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਵੀ ਆਪਣੀ ਨੰਬਰ ਇਕ ਰੈਂਕਿੰਗ ਬਰਕਰਾਰ ਰੱਖੀ ਹੈ। ਸੋਮਵਾਰ ਨੂੰ ਜਾਰੀ ਏ. ਟੀ. ਪੀ. ਤੇ ਡਬਲਯੂ. ਟੀ. ਏ. ਰੈਂਕਿੰਗ 'ਚ ਚੋਟੀ ਸਥਾਨਾਂ 'ਤੇ ਕੋਈ ਬਦਲਾਅ ਨਹੀਂ ਹੋਇਆ ਹੈ। ਜੋਕੋਵਿਚ ਦੇ ਹੁਣ 12415 ਅੰਕ ਹਨ। ਸਪੇਨ ਦੇ ਰਾਫੇਲ ਨਡਾਲ (7945) ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ (7460) ਦੀ ਰੈਂਕਿੰਗ ਵਿਚ ਵੀ ਬਦਲਾਅ ਨਹੀਂ ਆਇਆ ਹੈ, ਜਿਹੜੇ ਕ੍ਰਮਵਾਰ ਦੂਜੇ ਤੇ ਤੀਜੇ ਨੰਬਰ 'ਤੇ ਬਣੇ ਹੋਏ ਹਨ। 
ਮਹਿਲਾਵਾਂ 'ਚ ਵਿੰਬਲਡਨ ਚੈਂਪੀਅਨ ਰੋਮਾਨੀਆ ਦੀ ਸਿਮੋਨਾ ਹਾਲੇਪ ਅਜੇ ਵੀ ਬਾਰਟੀ (6605) ਤੋਂ 672 ਅੰਕ ਪਿੱਛੇ ਹੈ, ਜਿਹੜੀ ਆਪਣੇ ਚੋਟੀ ਦੇ ਸਥਾਨ 'ਤੇ ਬਰਕਰਾਰ ਹੈ। ਹਾਲੇਪ (5933) ਚੌਥੇ ਨੰਬਰ 'ਤੇ ਹੈ। ਜਾਪਾਨ ਦੀ ਨਾਓਮੀ ਓਸਾਕਾ (6257) ਦੂਜੇ ਤੇ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ (6055) ਤੀਜੇ ਨੰਬਰ 'ਤੇ ਹੈ। ਹਾਲੈਂਡ ਦੀ ਕਿੱਕੀ ਬਰਟਸ ਪੰਜਵੇਂ ਸਥਾਨ 'ਤੇ ਬਣੀ ਹੋਈ ਹੈ।

PunjabKesari
ਬੋਪੰਨਾ ਫਿਰ ਬਣਿਆ ਦੇਸ਼ ਦਾ ਨੰਬਰ ਇਕ ਡਬਲਜ਼ ਖਿਡਾਰੀ
ਰੋਹਨ ਬੋਪੰਨਾ ਏ. ਟੀ. ਪੀ. ਦੀ ਤਾਜ਼ਾ ਰੈਂਕਿੰਗ ਵਿਚ 3 ਸਥਾਨ ਅੱਗੇ ਵਧਣ ਵਿਚ ਸਫਲ ਰਿਹਾ ਹੈ, ਜਿਸ ਨਾਲ ਉਹ ਫਿਰ ਤੋਂ ਭਾਰਤ ਦਾ ਨੰਬਰ ਇਕ ਡਬਲਜ਼ ਖਿਡਾਰੀ ਬਣ ਗਿਆ। ਬੋਪੰਨਾ ਹੁਣ ਵਿਸ਼ਵ ਟੈਨਿਸ ਰੈਂਕਿੰਗ 'ਚ 43ਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਦਕਿ ਪਿਛਲੇ ਹਫਤੇ ਤੱਕ ਭਾਰਤੀ ਖਿਡਾਰੀਆਂ 'ਚ ਚੋਟੀ 'ਤੇ ਕਾਬਜ਼ ਰਿਹਾ ਦਿਵਿਜ ਸ਼ਰਨ ਤਿੰਨ ਸਥਾਨ ਹੇਠਾਂ 46ਵੇਂ ਸਥਾਨ 'ਤੇ ਖਿਸਕ ਗਿਆ ਹੈ।


author

Gurdeep Singh

Content Editor

Related News