ਜੋਕੋਵਿਚ ਨੇ ਨਡਾਲ ਨੂੰ, ਸਿੰਨਰ ਨੇ ਅਲਕਾਰਜ਼ ਨੂੰ ਹਰਾਇਆ
Sunday, Oct 20, 2024 - 05:08 PM (IST)

ਰਿਆਦ : ਇਟਲੀ ਦੇ ਯਾਨਿਕ ਸਿੰਨਰ ਨੇ ਕਾਰਲੋਸ ਅਲਕਾਰਜ਼ ਨੂੰ 6.7, 6.3, 6.3 ਨਾਲ ਹਰਾ ਕੇ ਸਿਕਸ ਕਿੰਗਜ਼ ਸਲੈਮ ਪ੍ਰਦਰਸ਼ਨੀ ਟੈਨਿਸ ਚੈਂਪੀਅਨਸ਼ਿਪ ਜਿੱਤ ਲਈ, ਜਦਕਿ ਨੋਵਾਕ ਜੋਕੋਵਿਚ ਨੇ ਤੀਜੇ ਸਥਾਨ ਦੇ ਮੈਚ ਵਿਚ ਰਾਫੇਲ ਨਡਾਲ ਨੂੰ 6.2, 7.6 ਨਾਲ ਹਰਾ ਦਿੱਤਾ।
ਨਡਾਲ ਆਪਣੇ ਕਰੀਅਰ ਵਿਚ ਆਖਰੀ ਵਾਰ ਇਹ ਚੈਂਪੀਅਨਸ਼ਿਪ ਖੇਡ ਰਹੇ ਸਨ। 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਅਗਲੇ ਮਹੀਨੇ ਡੇਵਿਸ ਕੱਪ 'ਚ ਸਪੇਨ ਲਈ ਖੇਡਣ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲੈਣਗੇ। ਨਡਾਲ ਅਤੇ ਸਿੰਨਰ ਤੋਂ ਇਲਾਵਾ ਅਲਕਾਰਜ਼ ਨੇ ਵੀ ਇਸ ਪ੍ਰਦਰਸ਼ਨੀ ਟੂਰਨਾਮੈਂਟ ਦੇ ਆਖਰੀ ਦੌਰ 'ਚ ਜੋਕੋਵਿਚ ਨੂੰ ਹਰਾਇਆ ਸੀ। ਇਸ ਟੂਰਨਾਮੈਂਟ ਵਿਚ ਪੁਰਸਕਾਰ ਰਾਸ਼ੀ ਮਿਲਦ ਹੈ ਪਰ ਏਟੀਪੀ ਅੰਕ ਨਹੀਂ ਮਿਲਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8