ਡਿੰਗ ਲੀਰੇਨ ਬਣਿਆ ਨਵਾਂ ਵਿਸ਼ਵ ਚੈਂਪੀਅਨ
Sunday, Apr 30, 2023 - 08:03 PM (IST)

ਅਸਤਾਨਾ, (ਯੂ. ਐੱਨ. ਆਈ.)- ਚੀਨ ਦੇ ਡਿੰਗ ਲੀਰੇਨ ਨੇ ਐਤਵਾਰ ਨੂੰ ਰੂਸ ਦੇ ਯਾਨ ਨੈਪੋਮਨਿਆਚੀ ਨੂੰ ਟਾਈਬ੍ਰੇਕ ਵਿਚ ਹਰਾ ਕੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਜਿੱਤ ਲਈ। 9 ਅਪ੍ਰੈਲ ਤੋਂ ਸ਼ੁਰੂ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ 14 ਰਵਾਇਤੀ ਮੈਚਾਂ ਤੋਂ ਬਾਅਦ ਸਕੋਰ 7-7 ਨਾਲ ਬਰਾਬਰ ਰਹਿਣ ਕਾਰਨ ਜੇਤੂ ਦਾ ਫੈਸਲਾ ਅੱਜ ਚਾਰ ਟਾਈਬ੍ਰੇਕਰ ਰੈਪਿਡ ਮੈਚਾਂ ਨਾਲ ਹੋਇਆ। ਟਾਈਬ੍ਰੇਕਰ ਦੇ ਪਹਿਲੇ ਤਿੰਨ ਗੇਮ ਡਰਾਅ ਰਹੇ ਪਰ ਡਿੰਗ ਨੇ ਚੌਥੀ ਗੇਮ ਫੈਸਲਾਕੁੰਨ ਜਿੱਤ ਦਰਜ ਕੀਤੀ । ਡਿੰਗ ਵਿਸ਼ਵ ਚੈਂਪੀਅਨ ਬਣਨ ਵਾਲੇ ਪਹਿਲੇ ਚੀਨੀ ਗ੍ਰੈਂਡਮਾਸਟਰ ਹਨ। ਪਿਛਲੇ 10 ਸਾਲਾਂ ਤੋਂ ਇਹ ਖਿਤਾਬ ਨਾਰਵੇ ਦੇ ਮੈਗਨਸ ਕਾਰਲਸਨ ਕੋਲ ਸੀ ਪਰ ਉਸ ਨੇ ਪਿਛਲੇ ਸਾਲ ਆਪਣੀ ਚੈਂਪੀਅਨਸ਼ਿਪ ਦਾ ਬਚਾਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ।