ਦਿਲੀਪ ਟਰਾਫੀ : ਪਹਿਲੇ ਦੌਰ ਦੇ ਮੈਚ ਬੈਂਗਲੁਰੂ ’ਚ, ਅਸ਼ਵਿਨ ਤੇ ਬੁਮਰਾਹ ਨੂੰ ਛੱਡ ਕੇ ਸਾਰੇ ਸਿਤਾਰੇ ਖੇਡਣਗੇ

Tuesday, Aug 13, 2024 - 10:57 AM (IST)

ਦਿਲੀਪ ਟਰਾਫੀ : ਪਹਿਲੇ ਦੌਰ ਦੇ ਮੈਚ ਬੈਂਗਲੁਰੂ ’ਚ, ਅਸ਼ਵਿਨ ਤੇ ਬੁਮਰਾਹ ਨੂੰ ਛੱਡ ਕੇ ਸਾਰੇ ਸਿਤਾਰੇ ਖੇਡਣਗੇ

ਬੈਂਗਲੁਰੂ, (ਭਾਸ਼ਾ)– ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਸੀਨੀਅਰ ਸਪਿਨਰ ਆਰ. ਅਸ਼ਵਿਨ ਨੂੰ ਛੱਡ ਕੇ ਭਾਰਤ ਦੇ ਕੁਝ ਨਿਯਮਤ ਸਟਾਰ ਦਿਲੀਪ ਟਰਾਫੀ ਦੇ ਪਹਿਲੇ ਦੌਰ ਵਿਚ ਖੇਡਣਗੇ, ਜਿਸ ਨੂੰ ਬੀ. ਸੀ. ਸੀ. ਆਈ. ਨੇ ਅਨੰਤਪੁਰ ਦੀ ਜਗ੍ਹਾ ਬੈਂਗਲੁਰੂ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ।

ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਛੋਟ ਦਿੱਤੀ ਜਾ ਸਕਦੀ ਹੈ। ਟੂਰਨਾਮੈਂਟ ਵਿਚ ਹਿੱਸਾ ਲੈਣ ਦਾ ਫੈਸਲਾ ਪੂਰੀ ਤਰ੍ਹਾਂ ਨਾਲ ਉਨ੍ਹਾਂ ’ਤੇ ਛੱਡਿਆ ਜਾਵੇਗਾ। ਦਿਲੀਪ ਟਰਾਫੀ ਦੇ ਪਹਿਲੇ ਦੌਰ ਦੇ ਦੋ ਸੈੱਟ ਦੇ ਮੈਚ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਵਿਚ 5 ਸਤੰਬਰ ਤੋਂ ਹੋਣੇ ਸਨ ਪਰ ਹੁਣ ਉਨ੍ਹਾਂ ਵਿਚੋਂ ਇਕ ਨੂੰ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਕਰਵਾਇਆ ਜਾਵੇਗਾ ਤਾਂ ਕਿ ਲਾਜਿਸਟਿਕ ਦੀ ਸਮੱਸਿਆ ਨਾ ਆਵੇ। ਅਨੰਤਪੁਰ ਬੈਂਗਲੁਰੂ ਤੋਂ 230 ਕਿਲੋਮੀਟਰ ਦੂਰ ਹੈ ਤੇ ਹਵਾਈ ਮਾਰਗ ਨਾਲ ਜੁੜਿਆ ਹੋਇਆ।

ਰੋਹਿਤ ਤੇ ਵਿਰਾਟ ਖੇਡਣ ’ਤੇ ਫੈਸਲਾ ਖੁਦ ਲੈਣਗੇ ਪਰ ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੇ. ਐੱਲ. ਰਾਹੁਲ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੁਲਦੀਪ ਯਾਦਵ ਦੇ ਇਸ ਵਿਚ ਖੇਡਣ ਦੀ ਉਮੀਦ ਹੈ। ਬੁਮਰਾਹ ਤੇ ਅਸ਼ਵਿਨ ਬੰਗਲਾਦੇਸ਼ ਵਿਰੁੱਧ ਲੜੀ ਤੋਂ ਪਹਿਲਾਂ ਸਿੱਧੇ ਟੀਮ ਨਾਲ ਜੁੜਨਗੇ। ਚੋਣਕਾਰ ਰਿਸ਼ਭ ਪੰਤ ਨੂੰ ਵੀ ਦਿਲੀਪ ਟਰਾਫੀ ਵਿਚ ਖੇਡਦੇ ਦੇਖਣਾ ਚਾਹੁੰਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਦਸੰਬਰ 2022 ਦੇ ਕਾਰ ਹਾਦਸੇ ਤੋਂ ਬਾਅਦ ਇਹ ਉਸਦਾ ਪਹਿਲਾ ਲਾਲ ਗੇਂਦ ਦਾ ਟੂਰਨਾਮੈਂਟ ਹੋਵੇਗਾ। ਸਰਜਰੀ ਤੋਂ ਬਾਅਦ ਸਿਹਤਮੰਦ ਹੋਣ ਦਾ ਲਾਭ ਲੈ ਰਿਹਾ ਮੁਹੰਮਦ ਸ਼ੰਮੀ ਇਸ ਵਿਚ ਨਹੀਂ ਖੇਡੇਗਾ।


author

Tarsem Singh

Content Editor

Related News