ਦੀਕਸ਼ਾ ਸਾਂਝੇ 29ਵੇਂ ਸਥਾਨ 'ਤੇ ਰਹੀ
Sunday, Mar 03, 2019 - 03:59 PM (IST)

ਕੈਨਬਰਾ— ਗੋਲਫ ਖੇਡ ਭਾਰਤ ਦੇ ਨਾਲ-ਨਾਲ ਸਾਰੀ ਦੁਨੀਆ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਇਕ ਖਾਸ ਸਥਾਨ ਰਖਦਾ ਹੈ। ਗੋਲਫ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸ ਤਹਿਤ ਭਾਰਤੀ ਗੋਲਫਰ ਦੀਕਸ਼ਾ ਡਾਗਰ ਚਾਰ ਹੋਲ 'ਚ ਤਿੰਨ ਬੋਗੀ ਦੇ ਨਾਲ ਐਤਵਾਰ ਨੂੰ ਇੱਥੇ ਕੈਨਬਰਾ ਮਹਿਲਾ ਕਲਾਸਿਕ 'ਚ ਚੋਟੀ ਦੇ 20 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਦੀਕਸ਼ਾ ਨੇ ਅਖੀਰਲੇ ਦੌਰ 'ਚ ਇਕ ਓਵਰ 72 ਦਾ ਸਕੋਰ ਬਣਾਇਆ ਅਤੇ ਸਾਂਝੇ 29ਵੇਂ ਸਥਾਨ 'ਤੇ ਰਹੀ। ਕਟ ਹਾਸਲ ਕਰਨ ਵਾਲੀ ਇਕਮਾਤਰ ਭਾਰਤੀ ਦੀਕਸ਼ਾ ਨੇ ਤਿੰਨ ਬਰਡੀ ਕੀਤੀ ਅਤੇ ਉਹ 4 ਬੋਗੀ ਵੀ ਕਰ ਗਈ। ਨੀਦਰਲੈਂਡ ਦੀ ਐਨੇ ਵਾਨ ਡੈਮ ਨੇ ਪਿਛਲੇ 6 ਮਹੀਨਿਆਂ 'ਚ ਤੀਜਾ ਅਤੇ ਕੁਲ ਚੌਥਾ ਲੇਡੀਜ਼ ਯੂਰਪੀ ਟੂਰ ਖਿਤਾਬ ਜਿੱਤਿਆ।