ਸਵਿਸ ਚੈਲੰਜ਼ ਦੇ ਲਈ ਤਿਆਰ ਹੈ ਦੀਕਸ਼ਾ ਤੇ ਤਵੇਸਾ

Wednesday, Sep 09, 2020 - 08:50 PM (IST)

ਸਵਿਸ ਚੈਲੰਜ਼ ਦੇ ਲਈ ਤਿਆਰ ਹੈ ਦੀਕਸ਼ਾ ਤੇ ਤਵੇਸਾ

ਹੋਲਥਾਊਜਰਨ (ਸਵਿਟਜ਼ਰਲੈਂਡ)- ਪਿਛਲੇ ਹਫਤੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਨਤੀਜਾ ਹਾਸਲ ਕਰਨ ਵਾਲੀ ਤਵੇਸਾ ਮਲਿਕ ਤੇ ਆਪਣੇ ਖੇਡ 'ਚ ਸੁਧਾਰ ਕਰਨ ਨੂੰ ਵਚਨਬੱਧ ਦੀਕਸ਼ਾ ਡਾਗਰ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਵੀ. ਪੀ. ਬੈਂਕ ਸਵਿਸ ਲੇਡੀਜ਼ ਓਪਨ ਗੋਲਫ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਪੇਸ਼ ਕਰੇਗੀ। 24 ਸਾਲਾ ਤਵੇਸਾ ਪਿਛਲੇ ਹਫਤੇ ਫਲਮਸਰਬਰਗ ਲੇਡੀਜ਼ ਓਪਨ 'ਚ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਹੀ ਸੀ। ਇਹ ਅੰਤਰਰਾਸ਼ਟਰੀ ਪੇਸ਼ੇਵਰ ਮੁਕਾਬਲੇ 'ਚ ਉਸਦਾ ਹੁਣ ਤੱਕ ਦਾ ਸਰਵਸੇਸ਼੍ਰਠ ਨਤੀਜਾ ਹੈ।
ਤਵੇਸਾ ਨੇ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਟੂਨਾਮੈਂਟ 'ਚ ਖੇਡਣ ਦੀ ਇੱਛੁਕ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਚਾਰ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਘਰ 'ਚ ਬਹੁਤ ਆਰਾਮ ਕੀਤਾ ਹੈ। ਮੈਨੂੰ ਜਿਸ ਵੀ ਟੂਰਨਾਮੈਂਟ 'ਚ ਖੇਡਣ ਦਾ ਮੌਕਾ ਮਿਲੇਗਾ ਮੈਂ ਉਸ 'ਚ ਖੇਡਾਂਗੀ। ਤਵੇਸਾ ਨੇ ਜਿੱਥੇ ਪਿਛਲੇ ਕੁਝ ਹਫਤੇ 'ਚ ਵਧੀਆ ਨਤੀਜੇ ਹਾਸਲ ਕੀਤੇ ਹਨ, ਉੱਥੇ ਹੀ ਦੀਕਸ਼ਾ ਦਾ ਪ੍ਰਦਰਸ਼ਨ ਔਸਤ ਰਿਹਾ। ਉਹ ਸਕਾਟਿਸ਼ ਓਪਨ ਤੇ 'ਏ. ਆਈ. ਜੀ. ਮਹਿਲਾ ਓਪਨ' 'ਚ ਕੱਟ ਤੋਂ ਖੁੰਝ ਗਈ ਸੀ ਜਦਕਿ ਚੇਕ ਲੇਡੀਜ਼ ਓਪਨ ਤੇ ਫਲਮਸਰਬਰਗ 'ਚ ਕ੍ਰਮਵਾਰ : ਸਾਂਝੇ ਤੌਰ 'ਤੇ 67ਵੇਂ ਤੇ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਰਹੀ ਸੀ। ਦੀਕਸ਼ਾ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ ਨੇ ਮੇਰੇ ਸੰਕਲਪ ਨੂੰ ਜ਼ਿਆਦਾ ਮਜ਼ਬੂਤ ਬਣਾਇਆ ਹੈ। ਮੈਂ ਜਲਦ ਵਾਪਸੀ ਕਰਾਂਗੀ।  


author

Gurdeep Singh

Content Editor

Related News