ਮਾਰਾਡੋਨਾ ਦੀ ਯਾਦ ’ਚ ਬਣਾਇਆ ਗਿਆ 6 ਫ਼ੁੱਟ ਲੰਬੇ ਕੇਕ ਦਾ ਬੁੱਤ

12/27/2020 12:02:27 PM

ਸਪੋਰਟਸ ਡੈਸਕ— ਅਰਜਨਟੀਨਾ ਦੇ ਮਰਹੂਮ ਫ਼ੁੱਟਬਾਲਰ ਡਿਏਗੋ ਮਾਰਾਡੋਨਾ ਭਾਵੇੇਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਉਨ੍ਹਾਂ ਦੀ ਦੀਵਾਨਗੀ ਲੋਕਾਂ ’ਚ ਅਜੇ ਵੀ ਬਰਕਰਾਰ ਹੈ। ਦੁਨੀਆ ਭਰ ਦੇ ਫੈਂਸ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਮਹਾਨ ਫ਼ੁੱਟਬਾਲਰ ਦੇ ਭਾਰਤ ’ਚ ਵੀ ਵੱਡੀ ਗਿਣਤੀ ’ਚ ਪ੍ਰਸ਼ੰਸਕ ਹਨ ਤੇ ਬਾਕੀ ਥਾਵਾਂ ਦੇ ਮੁਕਾਬਲੇ ’ਚ ਉਨ੍ਹਾਂ ਨੂੰ ਇੱਥੇ ਖ਼ੂਬ ਪਿਆਰ ਤੇ ਸਨਮਾਨ ਮਿਲਦਾ ਰਿਹਾ ਹੈ।
ਇਹ ਵੀ ਪੜ੍ਹੋ : ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ, ਕਮਾਏ ਇੰਨੇ ਕਰੋੜ ਰੁਪਏ

ਇਸੇ ਦਾ ਉਦਾਹਰਨ ਤਾਮਿਲਨਾਡੂ ’ਚ ਵੀ ਦੇਖਣ ਨੂੰ ਮਿਲਿਆ ਹੈ। ਸੂਬੇ ਦੇ ਰਾਮਾਨਾਥਨਪੁਰਮ ਇਲਾਕੇ ’ਚ ਮਰਹੂਮ ਫ਼ੁੱਟਬਾਲਰ ਮਾਰਾਡੋਨਾ ਨੂੰ ਇਕ ਪ੍ਰਸ਼ੰਸਕ ਵੱਲੋਂ ਅਨੋਖੇ ਅੰਦਾਜ਼ ’ਚ ਸ਼ਰਧਾਂਜਲੀ ਦਿੱਤੀ ਗਈ। ਰਾਮਾਨਾਥਨਪੁਰਮ ਸਥਿਤ ਇਕ ਬੇਕਰੀ ਦੀ ਦੁਕਾਨ ਨੇ ਉਨ੍ਹਾਂ ਦੇ ਸਨਮਾਨ ’ਚ 6 ਫ਼ੁੱਟ ਲੰਬੇ ਕੇਕ ਦਾ ਬੁੱਤ ਬਣਾ ਦਿੱਤਾ ਤੇ ਉਨ੍ਹਾਂ ਨੂੰ ਆਪਣੇ ਅੰਦਾਜ਼ ’ਚ ਯਾਦ ਕੀਤਾ। 6 ਫ਼ੁੱਟ ਉੱਚਾ ਬੁੱਤ ਬਣਾਉਣ ’ਚ 270 ਆਂਡੇ ਤੇ 60 ਕਿਲੋ ਖੰਡ ਦਾ ਇਸਤੇਮਾਲ ਕੀਤਾ ਗਿਆ ਹੈ। ਜਦਕਿ ਇਸ ਨੂੰ ਬਣਾਉਣ ’ਚ ਕੁਲ 14 ਦਿਨਾਂ ਦਾ ਸਮਾਂ ਲੱਗਾ ਹੈ।
ਇਹ ਵੀ ਪੜ੍ਹੋ : Cricket Quiz : MS ਧੋਨੀ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਪਰਖੋ ਆਪਣਾ ਕ੍ਰਿਕਟ ਗਿਆਨ

 

Tamil Nadu: A Ramanathapuram based bakery has made a 6-feet-tall cake of football player Diego Maradona.

Maradona passed away on November 25. pic.twitter.com/XHR7P1FErs

— ANI (@ANI) December 26, 2020

ਦਰਅਸਲ ਬੇਕਰੀ ਸ਼ਾਪ ਵੱਲੋਂ ਹਰ ਸਾਲ ਕ੍ਰਿਸਮਸ ਤੇ ਨਵੇਂ ਸਾਲ ਦੇ ਮੌਕੇ ’ਤੇ ਧਾਕੜ ਹਸਤੀਆਂ ਦਾ ਕੇਕ ਬਣਾ ਕੇ ਜਨਤਕ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ’ਚ ਇਲਿਆਰਾਜਾ ਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦਾ ਵੀ ਕੇਕ ਬਣਾਇਆ ਗਿਆ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News