ਫਰਾਂਸ ਦੇ ਕੋਚ ਡੈਸਚੈਂਪਸ ਦਾ ਕਰਾਰ 2022 ਵਿਸ਼ਵ ਕੱਪ ਤਕ ਵਧਿਆ

Thursday, Dec 12, 2019 - 05:25 PM (IST)

ਫਰਾਂਸ ਦੇ ਕੋਚ ਡੈਸਚੈਂਪਸ ਦਾ ਕਰਾਰ 2022 ਵਿਸ਼ਵ ਕੱਪ ਤਕ ਵਧਿਆ

ਪੈਰਿਸ— ਫੀਫਾ ਵਿਸ਼ਵ ਚੈਂਪੀਅਨ ਫਰਾਂਸ ਨੇ ਕੋਚ ਡਿਡਿਏਰ ਡੈਸਚੈਂਪਸ ਦੇ ਕਰਾਰ ਨੂੰ 2022 'ਚ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ ਤਕ ਵਧਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਦਾ ਅਧਿਕਾਰਤ ਐਲਾਨ ਫਰਾਂਸ ਫੁੱਟਬਾਲ ਮਹਾਸੰਘ ਦੇ ਪੱਤਰਕਾਰ ਸੰਮੇਲਨ 'ਚ ਕੀਤਾ ਜਾਵੇਗਾ। ਡੈਸਚੈਂਪਸ ਦੀ ਕਪਤਾਨੀ 'ਚ ਫਰਾਂਸ ਨੇ 1998 'ਚ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਉਹ 2012 ਤੋਂ ਰਾਸ਼ਟਰੀ ਟੀਮ ਦੇ ਕੋਚ ਹਨ। ਨਵੇਂ ਕਰਾਰ ਦੇ ਨਾਲ ਡੈਸਚੈਂਪਸ ਟੀਮ ਦੇ ਨਾਲ ਸਭ ਤੋਂ ਲੰਬੇ ਸਮੇਂ ਤਕ ਕੋਚ ਰਹਿਣ ਦਾ ਰਿਕਾਰਡ ਕਾਇਮ ਕਰ ਸਕਦੇ ਹਨ। ਉਹ ਇਸ ਮਾਮਲੇ 'ਚ ਮਾਈਕਲ ਹਿਡਾਲਗੋ ਨੂੰ ਪਛਾੜ ਸਕਦੇ ਹਨ। ਹਿਡਾਲਗੋ ਜਨਵਲੀ 1976 ਤੋਂ ਜੂਨ 1984 ਤਕ ਟੀਮ ਦੇ ਕੋਚ ਸਨ।


author

Tarsem Singh

Content Editor

Related News