ਦੀਆ ਨੂੰ ਆਈ.ਟੀ.ਟੀ.ਐੱਫ. ਵਿਸ਼ਵ ਕੈਡੇਟ ''ਚ ਇਕ ਸੋਨੇ ਅਤੇ ਇਕ ਚਾਂਦੀ ਦਾ ਤਮਗਾ

10/30/2017 8:55:43 AM

ਸੁਵਾ, (ਬਿਊਰੋ)— ਭਾਰਤ ਦੀ ਯੁਵਾ ਟੇਬਲ ਟੈਨਿਸ ਖਿਡਾਰਨ ਦੀਆ ਚਿਤਾਲੇ ਨੇ ਅੱਜ ਇੱਥੇ ਆਈ.ਟੀ.ਟੀ.ਐੱਫ. ਵਿਸ਼ਵ ਕੈਡੇਟ ਚੈਲੰਜ 'ਚ ਲੜਕੀਆਂ ਦੇ ਡਬਲਜ਼ ਵਰਗ 'ਚ ਇਕ ਚਾਂਦੀ ਦਾ ਤਮਗਾ ਜਿੱਤਿਆ। 

ਦੱਖਣੀ ਕੋਰੀਆ ਦੀ ਹੰਨਾ ਰਿਊ ਦੇ ਨਾਲ ਜੋੜੀ ਬਣਾਉਣ ਵਾਲੀ ਮੁੰਬਈ ਦੀ ਦੀਆ ਨੇ ਚੀਨ ਦੀ ਯਿੰਗਚੀ ਹੁਆਂਗ ਅਤੇ ਜਾਪਾਨ ਦੀ ਯੁਮੇਨੋ ਸੋਮਾ ਨੂੰ 7-11, 11-13, 7-11 ਨੂੰ ਹਰਾਇਆ। ਦੀਆ ਨੇ ਇਸ ਤੋਂ ਪਹਿਲਾਂ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ। ਉਹ ਏਸ਼ੀਆਈ ਟੀਮ ਦਾ ਹਿੱਸਾ ਸੀ। ਹੁਆਂਗ, ਸੋਮਾ ਅਤੇ ਹੰਨਾ ਰਿਊ ਟੀਮ ਦੀਆਂ ਹੋਰ ਮੈਂਬਰ ਸਨ। ਸਿੰਗਲ 'ਚ ਉਹ ਦਸਵੇਂ ਸਥਾਨ 'ਤੇ ਰਹੀ।


Related News