IPL ਦੇ ਅਭਿਆਸ ਤੋਂ ਪਹਿਲਾਂ ਪਿੱਚ ਠੀਕ ਕਰਦੇ ਦਿਖੇ ਧੋਨੀ, ਵੀਡੀਓ

Wednesday, Feb 26, 2020 - 09:41 PM (IST)

IPL ਦੇ ਅਭਿਆਸ ਤੋਂ ਪਹਿਲਾਂ ਪਿੱਚ ਠੀਕ ਕਰਦੇ ਦਿਖੇ ਧੋਨੀ, ਵੀਡੀਓ

ਜਲੰਧਰ— ਭਾਰਤੀ ਕ੍ਰਿਕਟਰ ਤੇ ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਤੋਂ ਪਹਿਲਾਂ ਸਾਬਕਾ ਖਿਡਾਰੀਆਂ ਦੇ ਨਾਲ 2 ਮਾਰਚ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਧੋਨੀ ਜੇ. ਐੱਸ. ਸੀ. ਏ. ਅੰਤਰਰਾਸ਼ਟਰੀ ਸਟੇਡੀਅਮ 'ਚ ਪਿੱਚ ਨੂੰ ਠੀਕ ਕਰਦੇ ਹੋਏ ਨਜ਼ਰ ਆਏ। ਧੋਨੀ ਦਾ ਪਿੱਚ ਨੂੰ ਠੀਕ ਕਰਨ ਵਾਲਾ ਇਕ ਵੀਡੀਓ ਉਸਦੇ ਫੈਨ ਪੇਜ਼ ਵਲੋਂ ਸ਼ੇਅਰ ਕੀਤਾ ਗਿਆ ਹੈ।


ਧੋਨੀ ਦੇ ਫੈਨ ਪੇਜ਼ ਵਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਧੋਨੀ ਪਿੱਚ 'ਤੇ ਰੋਲਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਿੱਚ ਖਰਾਬ ਹੈ ਤੇ ਉਹ ਉਸ ਨੂੰ ਠੀਕ ਕਰ ਰਹੇ ਹਨ। ਧੋਨੀ ਦੇ ਫੈਨ ਪੇਜ਼ ਵਲੋਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਗਿਆ ਹੈ ਇਕ ਆਦਮੀ ਅਲੱਗ-ਅਲੱਗ ਰੋਲਸ। ਇਸ ਦੇ ਨਾਲ ਹੀ ਲਿਖਿਆ ਗਿਆ, ਜੇ. ਐੱਸ. ਸੀ. ਏ. 'ਚ ਮਾਹੀ ਪਿੱਚ ਰੋਲਰ ਮਸ਼ੀਨ 'ਤੇ ਹੱਥ ਅਜਮਾਉਂਦੇ ਹੋਏ।


author

Gurdeep Singh

Content Editor

Related News