ਧੋਨੀ ਦਾ ਵਿਸ਼ਵ ਕੱਪ ਟੀਮ ''ਚ ਹੋਣਾ ਅਹਿਮ : ਰੈਨਾ
Wednesday, Mar 06, 2019 - 09:04 PM (IST)

ਨਵੀਂ ਦਿੱਲੀ- ਭਾਰਤੀ ਟੀਮ ਵਿਚੋਂ ਬਾਹਰ ਚੱਲ ਰਹੇ ਆਲ ਰਾਊਂਡਰ ਸੁਰੇਸ਼ ਰੈਨਾ ਨੇ ਕਿਹਾ ਕਿ ਭਾਰਤ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੁਨੀਆ ਦਾ ਸਭ ਤੋਂ ਸ਼ਾਨਦਾਰ ਫਿਨਿਸ਼ਰ ਹੈ। ਵਿਸ਼ਵ ਕੱਪ ਵਿਚ ਭਾਰਤ ਦੇ ਮੱਧਕ੍ਰਮ ਵਿਚ ਉਸ ਦਾ ਹੋਣਾ ਭਾਰਤੀ ਟੀਮ ਲਈ ਮਹੱਤਵਪੂਰਨ ਹੈ।
ਇੰਡੀਅਨ ਪ੍ਰੀਮੀਅਰ ਲੀਗ ਵਿਚ ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ ਰੈਨਾ ਨੇ ਕਿਹਾ ਕਿ ਧੋਨੀ ਲਈ ਵਧੀਆ ਹੈ ਕਿ ਉਹ 5ਵੇਂ ਜਾਂ ਛੇਵੇਂ ਸਥਾਨ 'ਤੇ ਬੱਲੇਬਾਜ਼ੀ ਕਰੇ। ਉਸ ਨੂੰ ਖੇਡ ਦੀ ਚੰਗੀ ਸਮਝ ਹੈ ਅਤੇ ਉਸ ਦੇ ਕੋਲ ਸਾਲਾਂ ਦਾ ਤਜਰਬਾ ਹੈ। ਜਦੋਂ ਵੀ ਟੀਮ ਨੂੰ ਜ਼ਰੂਰਤ ਪਈ ਤਾਂ ਉਸ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਦਿਵਾਈ ਹੈ। ਧੋਨੀ ਵਰਗੇ ਮੈਚ ਨੂੰ ਖਤਮ ਕਰਦੇ ਹਨ ਤਾਂ ਉਸ ਦਾ ਕੋਈ ਮੁਕਾਬਲਾ ਨਹੀਂ ਹੈ।