ਧੋਨੀ ਨੇ ਬਲੀਦਾਨ ਨਿਸ਼ਾਨ ਹਟਾ ਕੇ ਬਿਨ੍ਹਾ ਲੋਗੋ ਵਾਲੇ ਪਾਏ ਦਸਤਾਨੇ

06/09/2019 11:51:06 PM

ਲੰਡਨ— ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਆਈ. ਸੀ. ਸੀ. ਦੇ ਨਿਯਮ ਦੇ ਅਨੁਸਾਰ ਚਲਦਿਆ ਹੋਇਆ ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਮੈਚ 'ਚ ਬਲੀਦਾਨ ਨਿਸ਼ਾਨ ਦੇ ਦਸਤਾਨੇ ਨਹੀਂ ਪਾਏ। ਧੋਨੀ ਨੇ ਦੱਖਣੀ ਅਫਰੀਕਾ ਵਿਰੁੱਧ ਬਲੀਦਾਨ ਨਿਸ਼ਾਨ ਦਸਤਾਨੇ ਪਾਏ ਸਨ ਜਿਸ ਤੋਂ ਬਾਅਦ ਆਈ. ਸੀ. ਸੀ. ਨੇ ਬੀ. ਸੀ. ਸੀ. ਆਈ. ਨੂੰ ਕਿਹਾ ਸੀ ਕਿ ਉਹ ਧੋਨੀ ਨੂੰ ਇਹ ਦਸਤਾਨਿਆ ਨੂੰ ਪਾਉਣ ਤੋਂ ਮਨ੍ਹਾ ਕਰੇ ਕਿਉਂਕਿ ਇਹ ਖੇਡ ਉਪਕਰਣ ਨਿਯਮ ਦੀ ਉਲੰਘਣਾ ਹੈ। ਧੋਨੀ ਨੇ ਹਰੇ ਰੰਗ ਦੇ ਦਸਤਾਨੇ ਪਾਏ ਸਨ ਜਿਸ 'ਤੇ ਨਾ ਤਾਂ ਐੱਸ. ਜੀ. ਦਾ ਲੋਗੋ ਸੀ ਤੇ ਨਾ ਹੀ ਬਲੀਦਾਨ ਦਾ ਨਿਸ਼ਾਨ ਸੀ। ਹਾਲਾਂਕਿ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਉਹ ਦਸਤਾਨੇ ਹਨ ਜਾਂ ਨਵੇਂ ਦਸਤਾਨੇ ਹਨ।


Gurdeep Singh

Content Editor

Related News