ਸਾਰੇ ਕਪਤਾਨਾਂ ਦਾ ''ਕਪਤਾਨ'' ਹੈ ਧੋਨੀ : ਰੈਨਾ
Monday, May 27, 2019 - 10:45 PM (IST)

ਕੋਲਕਾਤਾ— ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਭਾਵੇਂ ਹੀ ਕਾਗਜ਼ਾਂ 'ਤੇ ਕਪਤਾਨ ਨਹੀਂ ਹੈ ਪਰ ਜੋ ਇਕ ਬਾਰ ਕਪਤਾਨ ਬਣਦਾ ਹੈ ਉਹ ਹਮੇਸ਼ਾ ਕਪਤਾਨ ਹੀ ਰਹਿੰਦਾ ਹੈ। ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ 3 ਸਾਲ ਬਾਅਦ 2017 'ਚ ਧੋਨੀ ਨੇ ਵਨ ਡੇ ਤੇ ਟੀ-20 ਅੰਤਰਰਾਸ਼ਟਰੀ ਟੀਮ ਦੀ ਕਪਤਾਨੀ ਵੀ ਛੱਡ ਦਿੱਤੀ ਸੀ ਪਰ ਇਸਦੇ ਬਾਵਜੂਦ ਭਾਰਤੀ ਟੀਮ ਦੀ ਰਣਨੀਤੀ 'ਚ ਧੋਨੀ ਦੀ ਅਹਿਮ ਭੂਮੀਕਾ ਰਹਿੰਦੀ ਹੈ ਤੇ ਇਸ ਗੱਲ ਨੂੰ ਕਪਤਾਨ ਵਿਰਾਟ ਕੋਹਲੀ ਤਕ ਵੀ ਸਵੀਕਾਰ ਕਰ ਚੁੱਕੇ ਹਨ। ਆਪਣੇ ਪਰਿਵਾਰ ਦੇ ਨਾਲ ਨੀਦਰਲੈਂਡ 'ਚ ਛੁੱਟੀਆਂ ਮਨਾ ਰਹੇ ਰੈਨਾ ਨੇ ਕਿਹਾ ਕਿ ਕਾਗਜ਼ਾਂ 'ਤੇ ਉਹ ਕਪਤਾਨ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਉਹ ਮੈਦਾਨ 'ਤੇ ਵਿਰਾਟ ਦੇ ਲਈ ਕਪਤਾਨ ਹਨ। ਉਨ੍ਹਾਂ ਨੇ ਕਿਹਾ ਕਿ ਉਸਦੀ ਭੂਮੀਕਾ ਅਜੇ ਵੀ ਓਹੀ ਹੈ।
ਉਹ ਵਿਕਟ ਦੇ ਪਿੱਛੇ ਗੇਂਦਬਾਜ਼ਾਂ ਦੇ ਨਾਲ ਵਾਰਤਾਲਾਪ ਕਰਦਾ ਹੈ, ਫੀਲਡਰ ਸਜਾਵਟ ਕਰਨ 'ਚ ਵੀ ਜ਼ਿੰਮੇਵਾਰੀ ਲੈਂਦੇ ਹਨ। ਇੰਡੀਅਨ ਪ੍ਰੀਮੀਅਰ ਲੀਗ 'ਚ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਦੇ ਅਹਿਮ ਮੈਂਬਰ ਰੈਨਾ ਨੇ ਕਿਹਾ ਕਿ ਉਹ ਕਪਤਾਨਾਂ ਦਾ ਕਪਤਾਨ ਹੈ। ਜਦੋਂ ਧੋਨੀ ਵਿਕਟ ਦੇ ਪਿੱਛੇ ਹੁੰਦੇ ਹਨ ਤਾਂ ਵਿਰਾਟ ਭਰੋਸੇਮੰਦ ਮਹਿਸੂਸ ਕਰਦਾ ਹੈ। ਅਸੀਂ ਹਮੇਸ਼ਾ ਇਹ ਸਵੀਕਾਰ ਕੀਤਾ ਹੈ। ਰੈਨਾ ਨੇ ਹਾਲਾਂਕਿ ਕਿਹਾ ਕਿ ਇਹ ਕੋਹਲੀ ਦੇ ਲਈ ਵੱਡਾ ਵਿਸ਼ਵ ਕੱਪ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਭਰੋਸੇਮੰਦ ਖਿਡਾਰੀ ਤੇ ਕਪਤਾਨ ਹਨ। ਇਹ ਉਸਦੇ ਲਈ ਬਹੁਤ ਵੱਡਾ ਵਿਸ਼ਵ ਕੱਪ ਹੈ। ਉਹ ਆਪਣੀ ਭੂਮੀਕਾ ਨੂੰ ਵਧੀਆ ਤਰੀਕੇ ਨਾਲ ਜਾਣਦੇ ਹਨ। ਉਸ ਨੂੰ ਆਪਣੇ ਖਿਡਾਰੀਆਂ ਨੂੰ ਆਤਮਵਿਸ਼ਵਾਸ ਦੇਣ ਦੀ ਜ਼ਰੂਰਤ ਹੈ। ਸਾਰੀਆਂ ਚੀਜ਼ਾਂ ਸਾਡੇ ਪੱਖ 'ਚ ਨਜ਼ਰ ਆ ਰਹੀਆਂ ਹਨ। ਇਰਾਦਾ ਸਕਾਰਾਤਮਕ ਹੋਣਾ ਚਾਹੀਦਾ। ਇਹ ਵਿਸ਼ਵ ਕੱਪ ਜਿੱਤਣ ਦੇ ਲਈ ਸਰਵਸ੍ਰੇਸ਼ਠ ਟੀਮ ਹੈ। ਰੈਨਾ ਨੇ ਨਾਲ ਹੀ ਕਿਹਾ ਕਿ ਹਾਰਦਿਕ ਪੰਡਯਾ ਆਗਾਮੀ ਵਿਸ਼ਵ ਕੱਪ 'ਚ ਭਾਰਤ ਦੇ ਲਈ ਅਹਿਮ ਖਿਡਾਰੀ ਹੋਵੇਗਾ। ਉਨ੍ਹਾਂ ਨੇ ਕਿਹਾ ਉਹ ਵਧੀਆ ਗੇਂਦਬਾਜ਼ ਤੇ ਬੱਲੇਬਾਜ਼ੀ ਕਰ ਸਕਦਾ ਹੈ ਤੇ ਨਾਲ ਹੀ 6 ਤੋਂ 7 ਓਵਰ ਗੇਂਦਬਾਜ਼ੀ ਕਰ ਸਕਦਾ ਹੈ। ਜੇਕਰ ਉਹ ਆਈ. ਪੀ. ਐੱਲ. ਦੇ ਆਤਮਵਿਸ਼ਵਾਸ ਦੇ ਨਾਲ ਵਿਸ਼ਵ ਕੱਪ 'ਚ ਉਤਰਦਾ ਹੈ ਤਾਂ ਉਹ ਪਾਸਾ ਪਲਟ ਸਕਦਾ ਹੈ। ਧੋਨੀ ਦੀ ਅਗਵਾਈ 'ਚ 2011 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰੈਨਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਵਿਸ਼ਵ ਕੱਪ 'ਚ ਭਾਰਤ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਹੋਵੇਗਾ।