ਧੋਨੀ ਦੀ ਰਿਟਾਇਰਮੈਂਟ ਨੂੰ ਲੈ ਕੇ ਟੀਮ ਇੰਡੀਆ ਦੇ ਸਾਬਕਾ ਕੋਚ ਕਰਸਟਨ ਨੇ ਦਿੱਤਾ ਵੱਡਾ ਬਿਆਨ

Thursday, May 28, 2020 - 03:11 PM (IST)

ਧੋਨੀ ਦੀ ਰਿਟਾਇਰਮੈਂਟ ਨੂੰ ਲੈ ਕੇ ਟੀਮ ਇੰਡੀਆ ਦੇ ਸਾਬਕਾ ਕੋਚ ਕਰਸਟਨ ਨੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ— ਭਾਰਤੀ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਬੱਲੇਬਾਜ ਮਹਿੰਦਰ ਸਿੰਘ ਧੋਨੀ ਦੇ ਰਿਟਾਇਰਮੈਂਟ ਦੀਆਂ ਖਬਰਾਂ ਪਿਛਲੇ ਕਈ ਸਮੇਂ ਤੋਂ ਚੱਲ ਰਹੀਆਂ ਹਨ। ਧੋਨੀ ਨੇ ਵਰਲਡ ਕੱਪ 2019 ਤੋਂ ਬਾਅਦ ਤੋਂ ਹੀ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ ਜਿਸ ਵਜ੍ਹਾ ਕਰਕੇ ਬੀ. ਸੀ. ਸੀ. ਆਈ. ਨੇ ਉਨ੍ਹਾਂ ਨੂੰ ਸਾਲਾਨਾ ਇਕਰਾਰਨਾਮੇ ਤੋਂ ਬਾਹਰ ਕਰ ਦਿੱਤਾ ਹੈ। ਪਰ ਟੀਮ ਇੰਡੀਆ ਦੇ ਸਾਬਕਾ ਕੋਚ ਗੈਰੀ ਕਰਸਟਨ ਜਿਨ੍ਹਾਂ ਦੀ ਅਗਵਾਈ ’ਚ ਭਾਰਤ ਨੇ 28 ਸਾਲ ਬਾਅਦ 2011 ’ਚ ਵਰਲਡ ਕੱਪ ਜਿੱਤਿਆ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਧੋਨੀ ਨੇ ਆਪਣੀ ਸ਼ਰਤਾਂ ’ਤੇ ਇਸ ਖੇਡ ਨੂੰ ਛੱਡਣ ਦਾ ਅਧਿਕਾਰ ਕਮਾਇਆ ਕੀਤਾ ਹੈ। ਕਈ ਦਿੱਗਜਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਧੋਨੀ ਦੀ ਹੁਣ ਅੰਤਰਰਾਸ਼ਟਰੀ ਕ੍ਰਿਕਟ ’ਚ ਵਾਪਸੀ ਕਰਨਾ ਮੁਸ਼ਕਿਲ ਹੈ।

PunjabKesari

ਗੈਰੀ ਕਰਸਟਨ ਨੇ ਟਾਇਮਸ ਆਫ ਇੰਡੀਆ ਨੂੰ ਦਿੱਤੇ ਇੰਟਰਵੀਊ ’ਚ ਧੋਨੀ ਦੇ ਬਾਰੇ ’ਚ ਗੱਲ ਕਰਦੇ ਹੋਏ ਕਿਹਾ 'ਐੱਮ. ਐੱਸ. ਧੋਨੀ ਇਕ ਬੇਮਿਸਾਲ ਕ੍ਰਿਕਟਰ ਹੈ। ਇੰਟੈਲਿਜੈਂਸ, ਸ਼ਾਂਤੀ, ਸ਼ਕਤੀ, ਅਥਲੈਟੀਕਿਜ਼ਮ,  ਰਫ਼ਤਾਰ ਅਤੇ ਇਕ ਮੈਚ-ਜੇਤੂ ਉਸ ਨੂੰ ਦੂਜਿਆਂ ਤੋਂ ਵੱਖ ਖਿਡਾਰੀ ਬਣਾਉਂਦਾ ਹੈ ਅਤੇ ਉਸ ਨੂੰ ਆਧੁਨਿਕ ਯੁੱਗ ਦੇ ਮਹਾਨਤਮ ਖਿਡਾਰੀਆਂ ’ਚ ਸ਼ਾਮਲ ਕਰਦੇ ਹਨ। ਗੈਰੀ ਨੇ ਅੱਗੇ ਕਿਹਾ ਉਸਨੇ ਖੇਡ ਨੂੰ ਆਪਣੀ ਸ਼ਰਤਾਂ ’ਤੇ ਛੱਡਣ ਦਾ ਅਧਿਕਾਰ ਅਰਜਿਤ ਕੀਤਾ ਹੈ ਅਤੇ ਜਦੋਂ ਉਹ ਸਮਾਂ ਆਵੇਗਾ ਤਾਂ ਕਿਸੇ ਨੂੰ ਵੀ ਉਸ ’ਤੇ ਕੁਝ ਨਹੀਂ ਬੋਲਣਾ ਚਾਹੀਦਾ ਹੈ।'

PunjabKesari

ਵਿਸ਼ਵ ਕੱਪ 2011 ’ਚ ਭਾਰਤ ਨੇ ਸ਼੍ਰੀਲੰਕਾ ਨੂੰ ਫਾਈਨਲ ਮੁਕਾਬਲੇ ’ਚ ਮਹਿੰਦਰ ਸਿੰਘ ਧੋਨੀ ਦੇ ਛੱਕੇ ਦੇ ਨਾਲ 6 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸ ਦੇ ਨਾਲ ਭਾਰਤ ਨੇ 28 ਸਾਲ ਦਾ ਸੋਕਾ ਖਤਮ ਕਰ ਵਿਸ਼ਵ ਕੱਪ ਜਿੱਤਿਆ ਸੀ। ਇਸ ਵਰਲਡ ਕੱਪ ਦੇ ਸਫਰ ਦੇ ਬਾਰੇ ’ਚ ਗੱਲ ਕਰਦੇ ਹੋਏ ਗੈਰੀ ਨੇ ਕਿਹਾ ਇਹ ਖਿਡਾਰੀਆਂ ਦੇ ਨਾਲ ਇਕ ਸ਼ਾਨਦਾਰ ਯਾਤਰਾ ਸੀ ਅਤੇ ਵਿਸ਼ਵ ਕੱਪ ਦੀਆਂ ਚੰਗੀਆਂ ਯਾਦਾਂ ਹਨ।  ਵਿਸ਼ਵ ਕੱਪ ਜਿੱਤਣ ਲਈ ਖਿਡਾਰੀਆਂ ਤੋਂ ਬਹੁਤ ਉਂਮੀਦਾਂ ਸਨ ਅਤੇ ਉਨ੍ਹਾਂ ਨੇ ਇਸ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਿਆ।


author

Davinder Singh

Content Editor

Related News