ਧੋਨੀ ਦੇ ਇਸ ਅੰਦਾਜ਼ ਨੂੰ ਦੇਖ ਦੰਗ ਰਹਿ ਗਏ ਪ੍ਰਸ਼ੰਸਕ, ਕੀ ਅਜਿਹਾ ਵੀ ਕਰ ਸਕਦੇ ਹਨ ਧੋਨੀ?

05/31/2017 11:14:30 AM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂ ਕਈ ਰਿਕਾਰਡ ਦਰਜ ਹਨ। ਪਰ ਭਾਰਤ-ਬੰਗਲਾਦੇਸ਼ ਦੇ ਵਾਰਮ ਅੱਪ ਮੈਚ ਦੌਰਾਨ ਧੋਨੀ ਨੇ ਅਜਿਹਾ ਕੁਝ ਕੀਤਾ ਜਿਸਨੂੰ ਵੇਖ ਸਾਰੇ ਹੈਰਾਨ ਰਹਿ ਗਏ। ਆਈ.ਸੀ.ਸੀ. ਦੀਆਂ ਤਿੰਨੋਂ ਟਰਾਫੀਆਂ ਦੇ ਬੌਸ ਅਤੇ ਵਰਲਡ ਚੈਂਪੀਅਨ ਕਪਤਾਨ ਹੋਣ ਦੇ ਬਾਵਜੂਦ ਧੋਨੀ ਮੈਚ ਦੌਰਾਨ ਸਾਥੀ ਖਿਡਾਰੀਆਂ ਨੂੰ ਪਾਣੀ ਪਿਲਾਉਂਦੇ ਦੇਖੇ ਗਏ। ਧੋਨੀ ਨੇ ਬੰਗਲਾਦੇਸ਼ ਖਿਲਾਫ 12ਵੇਂ ਖਿਡਾਰੀ ਦੀ ਭੂਮੀਕਾ ਨਿਭਾਈ ਅਤੇ ਡ੍ਰਿੰਕਸ ਬ੍ਰੇਕ 'ਤੇ ਉਨ੍ਹਾਂ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਪਾਣੀ ਅਤੇ ਊਰਜਾ ਡ੍ਰਿੰਕਸ ਪਿਲਾਈ।
ਧੋਨੀ ਨੇ ਪਿਲਾਇਆ ਪਾਣੀ

महेंद्र सिंह धोनी
ਭਾਰਤੀ ਟੀਮ ਦੀ ਫੀਲਡਿੰਗ ਦੌਰਾਨ ਧੋਨੀ ਜਦੋਂ ਮੈਦਾਨ 'ਤੇ ਉਤਰੇ ਤਾਂ ਉਨ੍ਹਾਂ ਦੇ ਮੋਡੇ 'ਤੇ ਦੋ ਬੈਗ ਲਮਕੇ ਹੋਏ ਸਨ ਜਿਸ 'ਚ ਪਾਣੀ ਅਤੇ ਊਰਜਾ ਡ੍ਰਿੰਕਸ ਦੀਆਂ ਬੋਤਲਾਂ ਸਨ। ਇੰਨੀ ਵੱਡੀ ਸ਼ਖਸੀਅਤ ਕੱਦ ਦੇ ਖਿਡਾਰੀ ਹੋਣ ਦੇ ਬਾਅਦ ਵੀ ਧੋਨੀ ਨੇ ਆਪਣੇ ਤੋਂ ਕਈ ਜੂਨੀਅਰ ਖਿਡਾਰੀਆਂ ਨੂੰ ਪਾਣੀ ਪਿਲਾਇਆ।

ਧੋਨੀ ਦਾ ਇਹ ਕਦਮ ਦਰਸ਼ਾਉਂਦਾ ਹੈ ਕਿ ਉਹ ਇਕ ਸੱਚੇ ਖਿਡਾਰੀ ਹਨ, ਜੋ ਆਪਣੇ ਕਦ ਦੀ ਨਹੀਂ ਸਗੋਂ ਟੀਮ ਦੀ ਪਰਵਾਹ ਕਰਦਾ ਹੈ। ਇੱਕ ਅਜਿਹਾ ਖਿਡਾਰੀ ਜੋ ਹਰ ਰੋਲ ਨੂੰ ਨਿਭਾਉਣ ਲਈ ਤਿਆਰ ਹੈ।
ਵਿਰਾਟ ਕੋਹਲੀ ਵੀ ਬਣੇ ਸਨ 12ਵੇਂ ਖਿਡਾਰੀ
ਧੋਨੀ ਦੀ ਤਰ੍ਹਾਂ ਹੀ ਆਸਟਰੇਲੀਆ ਖਿਲਾਫ ਧਰਮਸ਼ਾਲਾ ਟੈਸਟ ਦੌਰਾਨ ਕਪਤਾਨ ਵਿਰਾਟ ਕੋਹਲੀ ਵੀ ਭਾਰਤੀ ਟੀਮ ਦੇ 12ਵੇਂ ਖਿਡਾਰੀ ਬਣੇ ਸਨ। ਵਿਰਾਟ ਵੀ ਪੈਵੇਲੀਅਨ ਤੋਂ ਪਾਣੀ ਦੀ ਬੋਤਲ ਲੈ ਕੇ ਮੈਦਾਨ 'ਤੇ ਆਏ ਸਨ ਅਤੇ ਉਨ੍ਹਾਂ ਨੇ ਰਹਾਣੇ ਅਤੇ ਆਪਣੀ ਟੀਮ ਦੇ ਸਾਥੀਆਂ ਨੂੰ ਮੈਚ ਦੀਆਂ ਰਣਨੀਤੀਆਂ ਦੇ ਬਾਰੇ 'ਚ ਵੀ ਚਰਚਾ ਕੀਤੀ ਸੀ। ਮੈਚ 'ਚ ਵਿਰਾਟ ਨੇ ਡੈਬਿਊ ਕਰਨ ਵਾਲੇ ਯੁਵਾ ਚਾਇਨਾਮੈਨ ਕਹੇ ਜਾਣ ਵਾਲੇ ਗੇਂਦਬਾਜ਼ ਕੁਲਦੀਪ ਯਾਦਵ ਦੇ ਕੋਲ ਜਾ ਕੇ ਉਸ ਨੂੰ ਵੀ ਡ੍ਰਿੰਕ ਪਿਲਾਈ ਸੀ।


Related News