ਵਿਸ਼ਵ ਕੱਪ ''ਚ ਧੋਨੀ ਦੀ ਵੱਡੀ ਭੂਮੀਕਾ : ਸ਼ਾਸਤਰੀ

Tuesday, May 21, 2019 - 09:28 PM (IST)

ਵਿਸ਼ਵ ਕੱਪ ''ਚ ਧੋਨੀ ਦੀ ਵੱਡੀ ਭੂਮੀਕਾ : ਸ਼ਾਸਤਰੀ

ਮੁੰਬਈ - ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਮੁਹਿੰਮ 'ਚ ਮਹਿੰਦਰ ਸਿੰਘ ਧੋਨੀ ਦਾ ਅਹਿਮ ਰੋਲ ਹੋਵੇਗਾ। ਸ਼ਾਸਤਰੀ ਨੂੰ ਲਗਦਾ ਹੈ ਕਿ ਧੋਨੀ ਵਿਚ ਖੇਡ ਦੇ ਛੋਟੇ ਹਿੱਸਿਆਂ ਵਿਚ ਅਸਰ ਪਾਉਣ ਦੀ ਕਾਬਲੀਅਤ ਹੈ। ਸ਼ਾਸਤਰੀ ਨੇ ਕਿਹਾ ਕਿ ਧੋਨੀ ਦਾ ਖਿਡਾਰੀਆਂ ਨਾਲ ਸੰਪਰਕ ਸ਼ਾਨਦਾਰ ਹੈ। ਇਕ ਵਿਕਟਕੀਪਰ ਹੋਣ ਵਜੋਂ ਉਨ੍ਹਾਂ ਨੇ ਲੰਬੇ ਸਮੇਂ ਤੋਂ ਖ਼ੁਦ ਨੂੰ ਸਾਬਤ ਕੀਤਾ ਹੈ ਕਿ ਕੋਈ ਵੀ ਉਨ੍ਹਾਂ ਤੋਂ ਇਸ ਫਾਰਮੈਟ 'ਚ ਬਿਹਤਰ ਨਹੀਂ ਹੈ। ਨਾ ਸਿਰਫ਼ ਕੈਚਾਂ ਲਈ ਬਲਕਿ ਜਿਸ ਤਰ੍ਹਾਂ ਉਹ ਰਨ ਆਊਟ ਕਰਦੇ ਹਨ ਜਾਂ ਸਟੰਪਿੰਗ ਕਰਦੇ ਹਨ। ਇਹੀ ਕੁਝ ਛੋਟੇ ਪਲ ਖੇਡ ਵਿਚ ਹੁੰਦੇ ਹਨ ਜਿਸ ਨੂੰ ਉਹ ਬਦਲਣਾ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਵਰਗਾ ਪ੍ਰਦਰਸ਼ਨ ਕੋਈ ਨਹੀਂ ਕਰ ਸਕਦਾ। ਧੋਨੀ ਦਾ ਇਹ ਚੌਥਾ ਵਿਸ਼ਵ ਕੱਪ ਹੋਵੇਗਾ। ਉਨ੍ਹਾਂ ਨੇ ਆਈ. ਪੀ. ਐੱਲ. ਵਿਚ 83.2 ਦੀ ਔਸਤ ਨਾਲ 416 ਦੌੜਾਂ ਬਣਾਈਆਂ ਸਨ ਤੇ ਚੇਨਈ ਸੁਪਰ ਕਿੰਗਜ਼ ਨੂੰ ਫਾਈਨਲ ਤਕ ਲੈ ਗਏ ਸਨ। ਸ਼ਾਸਤਰੀ ਇਸ ਦੌਰਾਨ ਉਨ੍ਹਾਂ ਦੇ ਫੁੱਟਵਰਗ ਤੋਂ ਚੰਗੇ ਪ੍ਰਭਾਵਿਤ ਦਿਖਾਈ ਦਿੱਤੇ। ਸ਼ਾਸਤਰੀ ਨੇ ਕਿਹਾ ਕਿ ਉਹ ਆਈ. ਪੀ. ਐੱਲ. ਵਿਚ ਬੱਲੇਬਾਜ਼ੀ ਦੇ ਸਮੇਂ ਜਿਸ ਤਰ੍ਹਾਂ ਪੈਰ ਚਲਾ ਰਹੇ ਸਨ, ਸ਼ਾਟ ਲਾਉਣ ਲਈ ਜਿਸ ਤਰ੍ਹਾਂ ਤਾਕਤ ਦਾ ਇਸਤੇਮਾਲ ਕਰ ਰਹੇ ਸਨ, ਉਹ ਤਾਰੀਫ਼ ਦੇ ਕਾਬਲ ਸੀ। ਉਹ ਵਿਸ਼ਵ ਕੱਪ ਵਿਚ ਵੱਡੇ ਖਿਡਾਰੀ ਹੋਣਗੇ।
ਆਈ.ਪੀ. ਐੱਲ. ਦਾ ਫਾਰਮੈਟ ਸਭ ਤੋਂ ਵੱਖ 
ਸ਼ਾਸਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਆਈ. ਪੀ. ਐੱਲ. ਵਾਂਗ ਵਿਸ਼ਵ ਕੱਪ ਵਿਚ ਵੀ ਪਲੇਆਫ ਹੋਣੇ ਚਾਹੀਦੇ ਸਨ ਤਾਂ ਸ਼ਾਸਤਰੀ ਨੇ ਕਿਹਾ ਕਿ ਇਸ ਲਈ ਤਾਂ ਆਈ. ਪੀ. ਐੱਲ. ਦਾ ਫਾਰਮੈਟ ਸ਼ਾਨਦਾਰ ਹੈ। ਤੁਹਾਨੂੰ ਭਵਿੱਖ ਦਾ ਕੁਝ ਨਹੀਂ ਪਤਾ ਹੁੰਦਾ। ਆਈ. ਸੀ. ਸੀ. ਇਸ ਬਾਰੇ ਵਿਚਾਰ ਕਰ ਸਕਦੀ ਹੈ ਪਰ ਇਸ ਸਮੇਂ ਤਾਂ ਅਸੀਂ ਸਿਰਫ਼ ਇਹੀ ਕਹਿ ਸਕਦੇ ਹਾਂ ਕਿ ਇਹ ਬਦਕਿਸਮਤੀ ਹੈ।


author

Gurdeep Singh

Content Editor

Related News