ਧੀਰਜ ਮਲਹੋਤਰਾ ਦਿੱਲੀ ਕੈਪੀਟਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ

Thursday, Feb 21, 2019 - 06:24 PM (IST)

ਧੀਰਜ ਮਲਹੋਤਰਾ ਦਿੱਲੀ ਕੈਪੀਟਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ

ਨਵੀਂ ਦਿੱਲੀ— ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਨੇ ਧੀਰਜ ਮਲਹੋਤਰਾ ਨੂੰ ਟੀਮ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ ਜਦਕਿ ਸ਼੍ਰੀਨਾਥ ਟੀ. ਬੀ. ਨੂੰ ਆਪ੍ਰੇਸ਼ਨ ਹੈੱਡ ਚੁਣਿਆ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 12ਵੇਂ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਦੀ ਟੀਮ ਦੀ ਅਗਵਾਈ ਵਿਚ ਬਦਲਾਅ ਕੀਤਾ ਹੈ। 

PunjabKesari

ਜ਼ਿਕਰਯੋਗ ਹੈ ਕਿ ਆਈ. ਪੀ.ਐੱਲ.-11 ਸੈਸ਼ਨਾਂ ਤਕ ਦਿੱਲੀ ਡੇਅਰਡੇਵਿਲਜ਼ ਦੇ ਨਾਂ ਨਾਲ ਜਾਣੀ ਜਾਣ ਵਾਲੀ ਦਿੱਲੀ ਦੀ ਟੀਮ ਨੇ ਪਿਛਲੇ ਦਸੰਬਰ ਵਿਚ ਦਿੱਲੀ ਡੇਅਰਡੇਵਿਲਜ਼ ਦਾ ਨਾਂ ਬਦਲ ਕੇ ਦਿੱਲੀ ਕੈਪਟੀਲਸ ਰੱਖ ਲਿਆ ਸੀ।


Related News