ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਮੇਰਾ ਨਾਂ' 'ਚ ਪੱਟ 'ਤੇ ਥਾਪੀ ਮਾਰਦੇ ਨਜ਼ਰ ਆਏ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ

Saturday, Apr 08, 2023 - 11:44 AM (IST)

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਮੇਰਾ ਨਾਂ' 'ਚ ਪੱਟ 'ਤੇ ਥਾਪੀ ਮਾਰਦੇ ਨਜ਼ਰ ਆਏ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ

ਨਵੀਂ ਦਿੱਲੀ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਮੇਰਾ ਨਾਂ’ ਉਸ ਦੇ ਕਤਲ ਨੂੰ ਇਕ ਸਾਲ ਪੂਰਾ ਹੋਣ ਤੋਂ ਕੁੱਝ ਹਫ਼ਤੇ ਪਹਿਲਾਂ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਗਿਆ। ਗੀਤ ਨੂੰ ਮਰਹੂਮ ਗਾਇਕ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਸੰਚਾਲਨ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ। ਇੱਥੇ ਦੱਸ ਦੇਈਏ ਕਿ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਦੋਵੇਂ ਇਸ ਨਵੇਂ ਸਿੰਗਲ ਟਰੈਕ 'ਮੇਰਾ ਨਾਂ' ਵਿਚ 'ਥਾਈ ਫਾਈਵ' (ਪੱਟ ਤੇ ਥਾਪੀ ਮਾਰਨਾ) ਕਰਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: ਸਿੰਗਾਪੁਰ 'ਚ ਸ਼ਾਪਿੰਗ ਮਾਲ ਦੇ ਬਾਹਰ ਨੌਜਵਾਨ ਨੇ ਭਾਰਤੀ ਵਿਅਕਤੀ ਨੂੰ ਪੌੜੀਆਂ ਤੋਂ ਮਾਰਿਆ ਧੱਕਾ, ਖੋਪੜੀ 'ਚ ਹੋਏ ਕਈ ਫਰੈਕਚਰ, ਮੌਤ

PunjabKesari

ਗੀਤ ਨੂੰ ਹੁਣ ਤੱਕ ਯੂਟਿਊਬ 'ਤੇ 13 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 2.1 ਲੱਖ ਤੋਂ ਵੱਧ 'ਲਾਈਕਸ' ਮਿਲ ਚੁੱਕੇ ਹਨ। ਨਾਈਜੀਰੀਅਨ ਗਾਇਕ ਬਰਨਾ ਬੁਆਏ ਨੇ ਪਿਛਲੇ ਸਾਲ ਯੂਕੇ ਵਿੱਚ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਸੀ। ਬਰਨਾ ਨੇ ਗਾਣੇ ਨੂੰ ‘ਰੈਪ’ ਦਾ ਰੂਪ ਦਿੱਤਾ ਹੈ। ਸਟੀਲ ਬੈਂਗਲਜ ਨੇ ਇਸ ਨੂੰ ਸੰਗੀਤ ਦਿੱਤਾ ਹੈ। ਵੀਡੀਓ ਵਿੱਚ ਮੂਸੇਵਾਲਾ ਦੀਆਂ ਕਈ ਤਸਵੀਰਾਂ ਅਤੇ ਕੰਧਾਂ, ਅਖਬਾਰ ਅਤੇ ਟਰੱਕਾਂ 'ਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਦਿਖਾਈਆਂ ਗਈਆਂ ਹਨ।

ਇਹ ਵੀ ਪੜ੍ਹੋ: 'ਸੱਸ' ਸੁਧਾ ਮੂਰਤੀ ਨੂੰ ਪਦਮ ਭੂਸ਼ਣ ਮਿਲਣ 'ਤੇ ਖ਼ੁਸ਼ ਹੋਏ ਬ੍ਰਿਟਿਸ਼ PM ਸੁਨਕ, ਲਿਖਿਆ- 'ਮਾਣ ਦਾ ਦਿਨ'

ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਦੇ ਬਿਲਬੋਰਡਾਂ 'ਤੇ ਉਸ ਦੀ ਵੀਡੀਓ ਪੇਸ਼ਕਾਰੀ ਵੀ ਦਿਖਾਈ ਗਈ ਹੈ। ਵੀਡੀਓ ਦੇ ਅੰਤ ਵਿੱਚ ਇੱਕ ਝੰਡਾ ਨਜ਼ਰ ਆਉਂਦਾ ਹੈ, ਜਿਸ 'ਤੇ ਗਾਇਕ ਦੀ ਤਸਵੀਰ ਦੇ ਉੱਤੇ "ਜਸਟਿਸ ਫਾਰ ਮੂਸੇਵਾਲਾ" ਲਿਖਿਆ ਨਜ਼ਰ ਆਉਂਦਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ-ਰੈਪਰ ਨੇ "ਸੋ ਹਾਈ", "ਸੇਮ ਬੀਫ", "ਦਿ ਲਾਸਟ ਰਾਈਡ", "ਜਸਟ ਲਿਸਨ" ਅਤੇ "295" ਵਰਗੇ ਗੀਤ ਗਾਏ ਸਨ। "ਮੇਰਾ ਨਾ" ਗਾਇਕ ਦਾ ਤੀਜਾ ਗਾਣਾ ਹੈ, ਜੋ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਤੋਂ ਇਕ ਮਹੀਨੇ ਬਾਅਦ ਉਸ ਦੇ ਯੂਟਿਊਬ ਚੈਨਲ ‘ਤੇ ਉਸ ਦਾ ਗੀਤ “SYL” ਰਿਲੀਜ਼ ਹੋਇਆ ਸੀ।

ਇਹ ਵੀ ਪੜ੍ਹੋ: ਭਾਰਤੀਆਂ ਦਾ ਸੁਫ਼ਨਾ ਹੋਇਆ ਸੱਚ, ਨਿਓਸ ਏਅਰਲਾਈਨ ਨੇ ਇਟਲੀ ਤੋਂ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਸਿੱਧੀ ਉਡਾਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News