ਧਵਨ ਦਾ IPL ''ਚ ਪਹਿਲਾ ਸੈਂਕੜਾ, ਬਣਾਏ ਇਹ ਰਿਕਾਰਡ

10/17/2020 11:54:48 PM

ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਖੇਡੇ ਗਏ ਮੈਚ 'ਚ ਤੂਫਾਨੀ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਲਗਾਤਾਰ 3 ਪਾਰੀਆਂ ਨਾਲ ਬਿਹਤਰ ਲੈਅ 'ਚ ਚੱਲ ਰਹੇ ਧਵਨ ਨੇ ਦਿੱਲੀ ਦੇ ਸਾਰੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਧਵਨ ਨੇ ਆਪਣੀ ਪਾਰੀ ਦੇ ਦੌਰਾਨ 13 ਚੌਕੇ ਵੀ ਲਗਾਏ ਅਤੇ ਅਜਿਹਾ ਕਰ ਉਹ ਆਈ. ਪੀ. ਐੱਲ. ਇਤਿਹਾਸ 'ਚ ਸਭ ਤੋਂ ਪਹਿਲੇ 550 ਚੌਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। 

PunjabKesari
ਆਈ. ਪੀ. ਐੱਲ. - 550 ਚੌਕੇ ਲਗਾਉਣ ਵਾਲੇ ਪਹਿਲੇ ਖਿਡਾਰੀ
50- ਗੰਭੀਰ
100- ਗੰਭੀਰ
150- ਸਚਿਨ
200- ਸਚਿਨ
250- ਸਚਿਨ
300 -ਗੰਭੀਰ
350- ਗੰਭੀਰ
400- ਗੰਭੀਰ
450- ਗੰਭੀਰ
500- ਧਵਨ
550- ਧਵਨ

PunjabKesari
ਇਕ ਟੀਮ ਦੇ ਵਿਰੁੱਧ ਧਵਨ ਲਈ ਸਭ ਤੋਂ ਜ਼ਿਆਦਾ ਦੌੜਾਂ
823- ਬਨਾਮ ਸੀ. ਐੱਸ. ਕੇ.
733 ਬਨਾਮ ਐੱਮ. ਆਈ.
ਧਵਨ ਦੇ ਇਕ ਟੀਮ ਦੇ ਵਿਰੁੱਧ ਸਭ ਤੋਂ ਜ਼ਿਆਦਾ 50+ਸਕੋਰ
7- ਬਨਾਮ ਸੀ. ਐੱਸ. ਕੇ.
6- ਬਨਾਮ ਆਰ. ਆਰ., ਕੇ. ਕੇ. ਆਰ.

PunjabKesari
ਆਈ. ਪੀ. ਐੱਲ. 'ਚ 4500+ਸਕੋਰ ਬਣਾਉਣ ਵਾਲੇ ਭਾਰਤੀ ਖਿਡਾਰੀ
ਵਿਰਾਟ ਕੋਹਲੀ
ਸੁਰੇਸ਼ ਰੈਨਾ
ਰੋਹਿਤ ਸ਼ਰਮਾ
ਸ਼ਿਖਰ ਧਵਨ
ਮਹਿੰਦਰ ਸਿੰਘ ਧੋਨੀ
ਰੌਬਿਨ ਉਥੱਪਾ


Gurdeep Singh

Content Editor Gurdeep Singh