ਸ਼੍ਰੀਲੰਕਾ ਟੀਮ ਨੂੰ ਲੱਗਾ ਝਟਕਾ, ਇਹ ਖਿਡਾਰੀ ਹੋਇਆ ਟੈਸਟ ਸੀਰੀਜ਼ ਤੋਂ ਬਾਹਰ

Monday, Dec 28, 2020 - 12:35 AM (IST)

ਸ਼੍ਰੀਲੰਕਾ ਟੀਮ ਨੂੰ ਲੱਗਾ ਝਟਕਾ, ਇਹ ਖਿਡਾਰੀ ਹੋਇਆ ਟੈਸਟ ਸੀਰੀਜ਼ ਤੋਂ ਬਾਹਰ

ਸੇਂਚੁਰੀਅਨ- ਸ਼੍ਰੀਲੰਕਾ ਦੇ ਮੱਧ¬ਕ੍ਰਮ ਬੱਲੇਬਾਜ਼ ਧਨੰਜੈ ਡਿਸਿਲਵਾ ਜ਼ਖਮੀ ਹੋਣ ਕਾਰਨ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਡਿਸਿਲਵਾ ਦੱਖਣੀ ਅਫਰੀਕਾ ਦੇ ਵਿਰੁੱਧ ਪਹਿਲੇ ਟੈਸਟ ਦੇ ਪਹਿਲੇ ਦਿਨ ਸ਼ਨੀਵਾਰ ਨੂੰ 79 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋਏ ਸਨ। ਉਹ ਪੱਟ ਦੀ ਸੱਟ ਕਾਰਨ ਲੱਗਭਗ 2 ਹਫਤੇ ਦੇ ਲਈ ਮੈਦਾਨ ਤੋਂ ਬਾਹਰ ਹੋ ਗਏ ਹਨ। ਡਿਸਿਲਵਾ ਦੇ ਬਾਹਰ ਹੋ ਜਾਣ ਕਾਰਨ ਸ਼੍ਰੀਲੰਕਾ ਨੂੰ ਬਾਕੀ ਟੈਸਟ ’ਚ ਇਕ ਘੱਟ ਖਿਡਾਰੀ ਨਾਲ ਖੇਡਣਾ ਪਵੇਗਾ। ਦੂਜਾ ਟੈਸਟ ਤਿੰਨ ਜਨਵਰੀ ਤੋਂ ਜੋਹਾਨਸਬਰਗ ’ਚ ਸ਼ੁਰੂ ਹੋਵੇਗਾ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News