ਦੇਵੇਂਦਰੋ ਮੰਗੋਲੀਆ ''ਚ ਮੁੱਕੇਬਾਜ਼ੀ ਟੂਰਨਾਮੈਂਟ ਲਈ ਟੀਮ ''ਚ ਸ਼ਾਮਲ

05/30/2017 2:26:41 PM

ਨਵੀਂ ਦਿੱਲੀ— ਰਾਸ਼ਟਰ ਮੰਡਲ ਖੇਡਾਂ 'ਚ ਚਾਂਦੀ ਦਾ ਤਮਗਾ ਜੇਤੂ ਐੱਲ. ਦੇਵੇਂਦਰੋ ਸਿੰਘ (52 ਕਿਲੋਗ੍ਰਾਮ) ਅਗਲੇ ਮਹੀਨੇ ਮੰਗੋਲੀਆ 'ਚ ਖੇਡੇ ਜਾਣ ਵਾਲੇ ਉਲਾਨਬਾਟਰ ਕੱਪ ਸੱਦਾ ਟੂਰਨਾਮੈਂਟ 'ਚ 7 ਮੈਂਬਰੀ ਪੁਰਸ਼ ਮੁੱਕੇਬਾਜ਼ੀ ਟੀਮ ਦੀ ਅਗਵਾਈ ਕਰਨਗੇ। ਇਹ ਸਾਬਕਾ ਏਸ਼ੀਆਈ ਚਾਂਦੀ ਤਮਗਾ ਜੇਤੂ 2 ਵਾਰ ਦਾ ਓਲੰਪੀਅਨ ਵੀ ਹੈ ਅਤੇ ਲਾਈਟ ਫਲਾਈਵੇਟ ਦੇ ਨਾਲ ਫਲਾਈਵੇਟ 'ਚ ਬਦਲਾਅ ਜਾਰੀ ਰੱਖੇਗਾ। 
ਉਲਾਨਬਾਟਰ ਕੱਪ ਮੰਗੋਲੀਆਈ ਰਾਜਧਾਨੀ 'ਚ 20 ਤੋਂ 26 ਜੂਨ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟੀਮ 'ਚ ਦੋ ਵਾਰ ਦੇ ਕਿੰਗਸ ਕੱਪ ਸੋਨ ਤਮਗਾ ਜੇਤੂ ਸ਼ਿਆਮ ਕੁਮਾਰ (49 ਕਿਲੋਗ੍ਰਾਮ) ਵੀ ਸ਼ਾਮਲ ਹੈ। ਦੇਵੇਂਦਰੋ ਅਤੇ ਸ਼ਿਆਮ ਕੁਮਾਰ ਏਸ਼ੀਆਈ ਚੈਂਪੀਅਨਸ਼ਿਪ ਦੇ ਲਈ ਚੋਣ ਦੇ ਲਈ ਸ਼ਾਮਲ ਨਹੀਂ ਸਨ। ਇਸ ਲਈ ਉਹ ਜਰਮਨੀ 'ਚ ਅਗਸਤ-ਸਤੰਬਰ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਵੀ ਬਾਹਰ ਹੋ ਗਏ ਸਨ। 
ਇਸ ਸਾਲ ਦੇ ਸ਼ੁਰੂ 'ਚ ਬੁਲਗਾਰੀਆ 'ਚ ਸਟ੍ਰੇਂਦਜਾ ਮੈਮੋਰੀਅਲ ਟੂਰਨਾਮੈਂਟ 'ਚ ਸੋਨ ਤਮਗਾ ਜੇਤੂ ਮੁਹੰਮਦ ਹਸਾਮੁਦਦੀਨ ਨੂੰ ਬੈਂਥਮਵੇਟ (56 ਕਿਲੋਗ੍ਰਾਮ) ਦੇ ਲਈ ਚੁਣਿਆ ਗਿਆ ਹੈ। ਏਸ਼ੀਆਈ ਯੁਵਾ ਦੇ ਚਾਂਦੀ ਦਾ ਤਮਗਾ ਜੇਤੂ ਅੰਕੁਸ਼ ਦਾਹੀਆ ਲਾਈਟਵੇਟ 'ਚ ਚੁਣਿਆ ਗਿਆ ਹੈ। ਉਨ੍ਹਾਂ ਗੁਹਾਟੀ 'ਚ ਰਾਸ਼ਟਰੀ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ। ਦੋ ਵਾਰ ਦੇ ਕਿੰਗਸ ਕੱਪ ਕਾਂਸੀ ਤਮਗਾ ਜੇਤੂ ਰੋਹਿਤ ਓਕਸ ਨੂੰ ਲਾਈਟਵੇਟ (64 ਕਿਲੋਗ੍ਰਾਮ) ਵਰਗ 'ਚ ਚੁਣਿਆ ਗਿਆ ਹੈ। ਉਲਾਨਬਾਟਰ ਕੱਪ ਪੰਜ ਵਾਰ ਦੀ ਚੈਂਪੀਅਨ ਐੱਮ.ਸੀ. ਮੈਰੀਕਾਮ ਦੇ ਲਈ ਵਾਪਸੀ ਦਾ ਟੂਰਨਾਮੈਂਟ ਹੋਵੇਗਾ ਜਿਨ੍ਹਾਂ ਨੂੰ ਕੱਲ ਤਿੰਨ ਮੈਂਬਰੀ ਮਹਿਲਾ ਟੀਮ 'ਚ ਚੁਣਿਆ ਗਿਆ ਹੈ। ਮੈਰੀਕਾਮ ਇਕ ਸਾਲ ਤੋਂ ਮੁਕਾਬਲੇ ਵਾਲੀਆਂ ਪ੍ਰਤੀਯੋਗਿਤਾਵਾਂ ਤੋਂ ਬਾਹਰ ਹਨ। ਟੀਮਾਂ ਇਸ ਤਰ੍ਹਾਂ ਹਨ :-
ਪੁਰਸ਼ : ਸ਼ਿਆਮ ਕੁਮਾਰ (49 ਕਿਲੋਗ੍ਰਾਮ), ਐੱਲ. ਦੇਵੇਂਦਰੋ ਸਿੰਘ (52 ਕਿਲੋਗ੍ਰਾਮ), ਮੁਹੰਮਦ ਹਸਾਮੁਦਦੀਨ (56 ਕਿਲੋਗ੍ਰਾਮ), ਅੰਕੁਸ਼ ਦਾਹੀਆ (60 ਕਿਲੋਗ੍ਰਾਮ), ਰੋਹਿਤ ਟੋਕਸ (64 ਕਿਲੋਗ੍ਰਾਮ, ਦੁਰਯੋਧਨ (69 ਕਿਲੋਗ੍ਰਾਮ) ਅਤੇ ਜੈਦੀਪ (75 ਕਿਲੋਗ੍ਰਾਮ)।
ਮਹਿਲਾ : ਐੱਮ ਸੀ ਮੈਰੀਕਾਮ (51 ਕਿਲੋਗ੍ਰਾਮ), ਪ੍ਰਿਯੰਕਾ ਚੌਧਰੀ (60 ਕਿਲੋਗ੍ਰਾਮ), ਕਲਾਵੰਤੀ (75 ਕਿਲੋਗ੍ਰਾਮ)।


Related News