ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਸ਼ਾਨਦਾਰ ਰਿਕਾਰਡ ਬਣਾ ਗਿਆ ਇਹ ਭਾਰਤੀ, ਇੱਕੋ ਗੇਂਦ ''ਤੇ ਕਰ ਦਿੱਤਾ ਕਮਾਲ

Tuesday, Feb 04, 2025 - 12:45 PM (IST)

ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਸ਼ਾਨਦਾਰ ਰਿਕਾਰਡ ਬਣਾ ਗਿਆ ਇਹ ਭਾਰਤੀ, ਇੱਕੋ ਗੇਂਦ ''ਤੇ ਕਰ ਦਿੱਤਾ ਕਮਾਲ

ਸਪੋਰਟਸ ਡੈਸਕ- ਭਾਰਤੀ ਟੀਮ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ ਟੀ20 ਸੀਰੀਜ਼ ਦਾ ਪੰਜਵਾਂ ਭਾਵ ਆਖ਼ਰੀ ਮੁਕਾਬਲਾ ਐਤਵਾਰ (2 ਫਰਵਰੀ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਨੇ 150 ਦੌੜਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਇਸੇ ਦੇ ਨਾਲ ਸੂਰਯਕੁਮਾਰ ਯਾਦਵ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਸੀਰੀਜ਼ ਨੂੰ 4-1 ਨਾਲ ਜਿੱਤ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਨੇ ਕਰਵਾਈ ਬੱਲੇ-ਬੱਲੇ! ਕ੍ਰਿਸ ਗੇਲ ਤੋਂ ਵੀ ਅੱਗੇ ਨਿਕਲਿਆ ਅਭਿਸ਼ੇਕ ਸ਼ਰਮਾ

ਮੈਚ 'ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ 7 ਗੇਂਦਾਂ 'ਤੇ 16 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 2 ਛੱਕੇ ਅਤੇ 1 ਚੌਕਾ ਲਾਇਆ। ਸੰਜੂ ਨੇ ਇਸ ਛੋਟੀ ਪਾਰੀ 'ਚ ਇਕ ਸ਼ਾਨਦਾਰ ਰਿਕਾਰਡ ਬਣਾ ਦਿੱਤਾ। ਦਰਅਸਲ ਟਾਸ ਹਾਰ ਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਤੇ ਸੰਜੂ ਸੈਮਸਨ ਨੇ ਓਪਨਿੰਗ ਕੀਤੀ। 

ਇਹ ਵੀ ਪੜ੍ਹੋ : ਭਾਰਤ-ਇੰਗਲੈਂਡ ਟੀ20 ਸੀਰੀਜ਼ ਵਿਚਾਲੇ ਮੁਹੰਮਦ ਸ਼ੰਮੀ ਨੇ ਅਚਾਨਕ ਕਰ'ਤਾ 'ਫੇਅਰਵੈੱਲ' ਦਾ ਐਲਾਨ, ਪ੍ਰਸ਼ੰਸਕ ਹੈਰਾਨ

ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਪਹਿਲਾ ਓਵਰ ਕੀਤਾ। ਇਸ ਦੌਰਾਨ ਸੰਜੂ ਨੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਸ਼ਾਨਦਾਰ ਛੱਕਾ ਜੜ ਦਿੱਤਾ ਸੀ। ਇਸ ਤਰ੍ਹਾਂ ਸੰਜੂ ਸੈਮਸਨ ਇਕ ਟੀ20 ਇੰਟਰਨੈਸ਼ਨਲ ਮੈਚ ਦੀ ਪਹਿਲੀ ਗੇਂਦ 'ਤੇ ਛੱਕਾ ਲਗਾਉਣ ਵਾਲੇ ਤੀਜੇ ਭਾਰਤੀ ਬਣ ਗਏ ਹਨ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਤੇ ਯਸ਼ਸਵੀ ਜਾਇਸਵਾਲ ਵੀ ਇਹ ਕਮਾਲ ਕਰ ਚੁੱਕੇ ਹਨ। ਰੋਹਿਤ ਨੇ ਆਦਿਲ ਰਾਸ਼ਿਦ ਤੇ ਯਸ਼ਸਵੀ ਜਾਇਸਵਾਲ ਨੇ ਸਿਕੰਦਰ ਰਜ਼ਾ ਦੀ ਗੇਂਦ 'ਤੇ ਛੱਕਾ ਜੜਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News