ਸ਼ਾਪੋਵਾਲੋਵ ਦੇ ਦਮ ''ਤੇ ਕੈਨੇਡਾ ਨੇ ਗ੍ਰੀਸ ਨੂੰ ਹਰਾਇਆ

01/04/2020 9:30:50 AM

ਸਪੋਰਟਸ ਡੈਸਕ— ਡੇਨਿਸ ਸ਼ਾਪੋਵਾਲੋਵ ਦੇ ਦਮ 'ਤੇ ਕੈਨੇਡਾ ਨੇ ਪਹਿਲੇ ਏ. ਟੀ. ਪੀ. ਕੱਪ ਮੁਕਾਬਲੇ 'ਚ ਗ੍ਰੀਸ ਨੂੰ 3-0 ਨਾਲ ਹਰਾ ਕੇ ਧਮਾਕੇਦਾਰ ਆਗਾਜ਼ ਕੀਤਾ। 20 ਸਾਲਾ ਸ਼ਾਪੋਵਾਲੋਵ ਨੇ ਦੁਨੀਆ ਦੇ ਛੇਵੇਂ ਨੰਬਰ ਦੇ ਗ੍ਰੀਸ ਦੇ ਸਟੇਫਾਨੋਸ ਸਿਤਸਿਪਾਸ ਨੂੰ 7-6, 7-6 ਨਾਲ ਅਤੇ ਫੇਲਿਸ ਅਗੁਰ ਨੇ ਮਿਖਾਈਲ ਪੇਰਵੋਲਾਰੈਕਿਸ ਨੂੰ 6-1, 6-3 ਨਾਲ ਹਰਾਇਆ।
PunjabKesari
ਇਸ ਤੋਂ ਬਾਅਦ ਸ਼ਾਪੋਵਾਲੋਵ ਅਤੇ ਫੇਲਿਸ ਨੇ ਡਬਲਜ਼ 'ਚ ਸਿਤਸਿਪਾਸ-ਮਿਖਾਈਲ ਦੀ ਜੋੜੀ ਨੂੰ 6-2, 6-3 ਨਾਲ ਹਰਾ ਕੇ ਕਲੀਨ ਸਵੀਪ ਕੀਤਾ। ਹੋਰਨਾਂ ਮੈਚਾਂ 'ਚ ਆਸਟਰੇਲੀਆ ਨੇ ਜਰਮਨੀ ਨੂੰ 3-0 ਨਾਲ, ਨਾਰਵੇ ਨੇ ਅਮਰੀਕਾ ਨੂੰ 21 ਨਾਲ ਅਤੇ ਬੈਲਜੀਅਮ ਨੇ ਮੋਲਦੋਵਾ ਨੂੰ 3-0 ਨਾਲ ਹਰਾਇਆ।


Tarsem Singh

Content Editor

Related News