‘ਘਰੇਲੂ ਕ੍ਰਿਕਟ ’ਚ ਕੇਂਦਰੀ ਕਰਾਰ ਦੀ ਮੰਗ ਤੇਜ਼’
Wednesday, Jun 02, 2021 - 11:36 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਜਦੋਂ ਕੋਵਿਡ-19 ਨਾਲ ਜੂੰਝ ਰਹੇ ਘੇਰਲੂ ਕ੍ਰਿਕਟਰਾਂ ਲਈ ਮੁਆਵਜ਼ਾ ਰਾਸ਼ੀ ਦਾ ਅੰਦਾਜ਼ਾ ਲਗਾਉਣ ਅਤੇ ਇਸ ਦੀ ਵੰਡ ਦਾ ਫਾਰਮੂਲਾ ਤਿਆਰ ਕਰਨ ’ਚ ਰੁੱਝੀ ਹੋਈ ਹੈ, ਉਦੋਂ ਜੈਦੇਵ ਉਨਾਦਕਟ, ਸ਼ੈਲਡਨ ਜੈਕਸਨ ਅਤੇ ਹਰਪ੍ਰੀਤ ਸਿੰਘ ਭਾਟੀਆ ਵਰਗੇ ਤਜ਼ੁਰਬੇਕਾਰ ਘਰੇਲੂ ਕ੍ਰਿਕਟਰਾਂ ਦੀ ਅਗਵਾਈ ’ਚ ਇਸ ਤਰ੍ਹਾਂ ਦੇ ਖਿਡਾਰੀਆਂ ਲਈ ਕੇਂਦਰੀ ਕਰਾਰ ਦੀ ਮੰਗ ਤੇਜ਼ ਹੋ ਗਈ ਹੈ।
ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ
ਪਿਛਲੇ ਮਹੀਨੇ ਸਾਬਕਾ ਭਾਰਤੀ ਕ੍ਰਿਕਟਰ ਰੋਹਨ ਗਾਵਾਸਕਰ ਨੇ ਵੀ ਸੂਬਿਆਂ ਕੋਲੋਂ ਮੰਗ ਕੀਤੀ ਸੀ ਕਿ ਉਹ ਮੈਚ ਫੀਸ ਦੀ ਇਵਜ਼ ’ਚ ਖਿਡਾਰੀਆਂ ਨੂੰ ਕਰਾਰ ਦੇਣ ਜਿਵੇਂ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਹਨ। ਜ਼ਿਆਦਾਤਰ ਘਰੇਲੂ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਖੇਡਣ ਦਾ ਮੌਕਾ ਨਹੀਂ ਮਿਲਦਾ ਅਤੇ ਉਨ੍ਹਾਂ ਕੋਲ ਨੌਕਰੀ ਵੀ ਨਹੀਂ ਹੁੰਦੀ। ਇਸ ਤਰ੍ਹਾਂ ਉਹ ਆਪਣੇ ਖਰਚੇ ਲਈ ਮੈਚ ਫੀਸ ’ਤੇ ਨਿਰਭਰ ਰਹਿੰਦੇ ਹਨ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲਾ ਰਣਜੀ ਸੈਸ਼ਨ ਰੱਦ ਹੋਣ ਨਾਲ ਉਨ੍ਹਾਂ ਦੀ ਕਮਾਈ ਕਾਫੀ ਪ੍ਰਭਾਵਿਤ ਹੋਈ ਹੈ।
ਇਹ ਖ਼ਬਰ ਪੜ੍ਹੋ- ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ
ਸੌਰਾਸ਼ਟਰ ਦੇ ਕਪਤਾਨ ਅਤੇ ਭਾਰਤੀ ਕ੍ਰਿਕਟਰ ਜੈਦੇਵ ਉਨਾਦਕਟ ਨੂੰ ਕਰਾਰ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ ਪਰ ਉਸ ਦਾ ਮੰਨਣਾ ਹੈ ਕਿ ਸੂਬੇ ਦੇ ਚੌਟੀ ਦੇ 30 ਖਿਡਾਰੀਆਂ ਨੂੰ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਸੌਰਾਸ਼ਟਰ ਨੂੰ ਆਪਣੀ ਅਗਵਾਈ ’ਚ 2020 ’ਚ ਪਹਿਲਾ ਰਣਜੀ ਟਰਾਫੀ ਖਿਤਾਬ ਦੁਆਉਣ ਵਾਲੇ ਉਨਾਦਕਟ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਹੀ ਕੇਂਦਰੀ ਕਰਾਰਾਂ ਨੂੰ ਲੈ ਕੇ ਗੱਲ ਚੱਲ ਰਹੀ ਸੀ। ਇੱਥੋਂ ਤੱਕ ਕਿ ਉਮਰ ਵਰਗ ਦੇ ਕ੍ਰਿਕਟਰਾਂ ਨੂੰ ਵੀ ਕ੍ਰਿਕਟ ਨਾ ਹੋਣ ਦੀ ਭਰਪਾਈ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਉਹ ਪ੍ਰੇਰਿਤ ਹੋਣਗੇ ਅਤੇ ਸੀਨੀਅਰ ਖਿਡਾਰੀਆਂ ਨੂੰ ਕਰਾਰ ਦਿੱਤੇ ਜਾਣ। ਪੂਰਨ ਸੈਸ਼ਨ ’ਚ ਇਕ ਘਰੇਲੂ ਕ੍ਰਿਕਟਰ 15 ਤੋਂ 16 ਲੱਖ ਦੀ ਕਮਾਈ ਕਰ ਸਕਦਾ ਹੈ ਪਰ ਪਿਛਲੇ ਸਾਲ ਇਸ ਤਰ੍ਹਾਂ ਨਹੀਂ ਹੋਇਆ ਜਦੋਂ 87 ਸਾਲਾਂ ’ਚ ਪਹਿਲੀ ਵਾਰ ਰਣਜੀ ਟ੍ਰਾਫੀ ਨੂੰ ਰੱਦ ਕਰਨਾ ਪਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।