ਦਿੱਲੀ ਦੀਆਂ ਨਜ਼ਰਾਂ ਸਥਿਤੀ ਮਜ਼ਬੂਤ ਕਰਨ ''ਤੇ ਰਾਇਲਜ਼ ਜੇਤੂ ਮੁਹਿੰਮ ਜਾਰੀ ਰੱਖਣ ''ਤੇ
Saturday, Sep 25, 2021 - 02:34 AM (IST)
ਆਬੂ ਧਾਬੀ- ਬੇਹੱਦ ਸੰਤੁਲਿਤ ਨਜ਼ਰ ਆ ਰਹੀ ਦਿੱਲੀ ਕੈਪੀਟਲਸ ਦੀ ਟੀਮ ਸ਼ਨੀਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਵਿਰੁੱਧ ਜਿੱਤ ਦਰਜ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਅੰਕ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਰਾਜਸਥਾਨ ਰਾਇਲਜ਼ ਨੇ ਵੀ ਪਿਛਲੇ ਮੈਚ ਵਿਚ ਰੋਮਾਂਚਕ ਜਿੱਤ ਹਾਸਲ ਕੀਤੀ ਸੀ ਅਤੇ ਉਸਦੀਆਂ ਨਜ਼ਰਾਂ ਵੀ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣ 'ਤੇ ਟਿਕੀਆਂ ਹੋਣਗੀਆਂ ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਨੇ ਪਹਿਲੇ ਗੇੜ ਵਿਚ 8 ਵਿਚੋਂ 6 ਮੈਚ ਵਿਚ ਜਿੱਤ ਹਾਸਲ ਕੀਤੀ ਹੈ।
ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ
ਉਸ ਨੂੰ ਦੂਜੇ ਗੇੜ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਚੰਗੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਉਹ ਅਜੇ ਅੰਕ ਸੂਚੀ ਵਿਚ 14 ਅੰਕ ਲੈ ਕੇ ਚੋਟੀ 'ਤੇ ਬਣੀ ਹੋਈ ਹੈ। ਦੂਜੇ ਪਾਸੇ ਪਹਿਲੇ ਗੇੜ ਵਿਚ ਸੰਘਰਸ਼ ਕਰਨ ਵਾਲੀ ਰਾਇਲਜ਼ ਦੀ ਟੀਮ ਦਾ ਪੰਜਾਬ ਕਿੰਗਜ਼ ਵਿਰੁੱਧ 2 ਦੌੜਾਂ ਦੀ ਰੋਮਾਂਚਕ ਜਿੱਤ ਨਾਲ ਮਨੋਬਲ ਵਧਿਆ ਹੋਵੇਗਾ। ਦਿੱਲੀ ਵਿਰੁੱਧ ਜਿੱਤ ਨਾਲ ਰਾਇਲਜ਼ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਖੰਬ ਲਾ ਸਕਦਾ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ
ਪਲੇਇੰਗ ਇਲੇਵਨ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ ਬੱਲੇਬਾਜ਼), ਮਾਰਕਸ ਸਟੋਇਨਿਸ, ਸ਼ਿਮਰੌਨ ਹੇਟਮੇਅਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਅਵੇਸ਼ ਖਾਨ
ਰਾਜਸਥਾਨ ਰਾਇਲਜ਼ : ਯਸ਼ਸਵੀ ਜੈਸਵਾਲ, ਏਵਿਨ ਲੁਈਸ, ਸੰਜੂ ਸੈਮਸਨ (ਡਬਲਯੂ/ਸੀ), ਲਿਆਮ ਲਿਵਿੰਗਸਟੋਨ, ਮਹੀਪਾਲ ਲੋਮਰ, ਰਿਆਨ ਪਰਾਗ, ਰਾਹੁਲ ਤਿਵੇਤੀਆ, ਕ੍ਰਿਸ ਮੌਰਿਸ, ਮੁਸਤਫਿਜ਼ੁਰ ਰਹਿਮਾਨ, ਚੇਤਨ ਸਾਕਰੀਆ, ਕਾਰਤਿਕ ਤਿਆਗੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।