ਦਿੱਲੀ 25 ਤੋਂ ਏਸ਼ੀਆਈ ਯੋਗਾਸਨ ਖੇਡ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ
Wednesday, Apr 23, 2025 - 02:15 PM (IST)

ਨਵੀਂ ਦਿੱਲੀ– ਭਾਰਤ 25 ਤੋਂ 27 ਅਪ੍ਰੈਲ ਤੱਕ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਦੂਜੀ ਏਸ਼ੀਆਈ ਯੋਗਾਸਨ ਖੇਡ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਇਸ ਚੈਂਪੀਅਨਸ਼ਿਪ ਦਾ ਆਯੋਜਨ ਯੋਗਾਸਨ ਭਾਰਤ ਵੱਲੋਂ ਖੇਡ ਮੰਤਰਾਲਾ ਤੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ਵਿਚ 21 ਏਸ਼ੀਆਈ ਦੇਸ਼ਾਂ ਦੇ ਕੁੱਲ 170 ਖਿਡਾਰੀ ਹਿੱਸਾ ਲੈਣਗੇ ਜਦਕਿ 40 ਤਕਨੀਕੀ ਅਧਿਕਾਰੀ ਤੇ 30 ਟੀਮ ਮੈਨੇਜਰ ਤੇ ਕੋਚ ਇਸਦਾ ਹਿੱਸਾ ਲੈਣਗੇ।
ਇਹ ਚੈਂਪੀਅਨਸ਼ਿਪ 4 ਉਮਰ ਵਰਗਾਂ 10 ਤੋਂ 18, 18 ਤੋਂ 28, 28 ਤੋਂ 35 ਅਤੇ 35 ਤੋਂ 45 ਸਾਲ ਵਿਚ ਆਯੋਜਿਤ ਕੀਤੀ ਜਾਵੇਗੀ। ਯੋਗਾਸਨ ਭਾਰਤ ਦੇ ਮੁਖੀ ਓਦਿਤ ਸੇਠ ਨੇ ਮੰਗਲਵਾਰ ਨੂੰ ਇੱਥੇ ਪ੍ਰਤੀਯੋਗਿਤਾ ਲਈ ‘ਥੀਮ ਸੌਂਗ ਤੇ ਸ਼ੁੰਭਕਰ ਦੀ ਲਾਂਚਿੰਗ ਦੌਰਾਨ ਕਿਹਾ ਕਿ ਇਹ ਯੋਗਾਸਨ ਖੇਡ ਲਈ ਵੱਡੀ ਉਪਲੱਬਧੀ ਹੈ ਕਿਉਂਕਿ ਅਸੀਂ ਭਾਰਤ ਵਿਚ ਏਸ਼ੀਆਈ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਹੇ ਹਾਂ ਤੇ ਆਪਣੀ ਖੇਡ ਲਈ ਇਕ ਵਿਸ਼ਵ ਪੱਧਰੀ ਮੰਚ ਸਥਾਪਤ ਕਰ ਰਹੇ ਹਾਂ।