ਦਿੱਲੀ ਨੇ ਜੰਮੂ-ਕਸ਼ਮੀਰ ਨੂੰ 2-0 ਨਾਲ ਹਰਾਇਆ
Wednesday, Feb 13, 2019 - 11:18 PM (IST)

ਜੰਮੂ—ਦਿੱਲੀ ਨੇ ਸੰਤੋਸ਼ ਟਰਾਫੀ ਲਈ 73ਵੀਂ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਉੱਤਰ ਖੇਤਰ ਕੁਆਲੀਫਾਇੰਗ ਰਾਊਂਡ ਵਿਚ ਗਰੁੱਪ-ਬੀ ਵਿਚ ਮੇਜ਼ਬਾਨ ਜੰਮੂ-ਕਸ਼ਮੀਰ ਨੂੰ 2-0 ਨਾਲ ਹਰਾ ਦਿੱਤਾ।ਇਥੇ ਕਟੜਾ ਦੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਸਪੋਰਟਸ ਕੰਪਲੈਕਸ ਵਿਚ ਖੇਡੇ ਗਏ ਇਸ ਮੈਚ ਵਿਚ ਦਿੱਲੀ ਦੀ ਟੀਮ ਨੇ ਸ਼ੁਰੂਆਤ ਵਿਚ ਹੀ ਆਪਣਾ ਦਬਦਬਾ ਬਣਾ ਲਿਆ। ਦਿੱਲੀ ਦੇ ਇਸ ਜਿੱਤ ਤੋਂ ਬਾਅਦ 2 ਮੈਚਾਂ ਵਿਚੋਂ 6 ਅੰਕ ਹੋ ਗਏ ਹਨ। ਦਿੱਲੀ ਨੇ ਆਪਣੇ ਪਹਿਲੇ ਮੈਚ ਵਿਚ ਚੰਡੀਗੜ੍ਹ ਨੂੰ 1-0 ਨਾਲ ਹਰਾ ਦਿੱਤਾ ਸੀ। ਦਿੱਲੀ ਦਾ ਆਖਰੀ ਮੈਚ 15 ਫਰਵਰੀ ਨੂੰ ਉੱਤਰਾਖੰਡ 'ਚ ਹੋਵੇਗਾ।