ਦਿੱਲੀ ਦੇ ਮੁੱਕੇਬਾਜ਼ ਸਤਨਾਮ ਸਿੰਘ ਨੇ WBC ਇੰਡੀਆ ਫੀਦਰਵੇਟ ਖ਼ਿਤਾਬ ਜਿੱਤਿਆ

Saturday, Mar 26, 2022 - 03:49 PM (IST)

ਦਿੱਲੀ ਦੇ ਮੁੱਕੇਬਾਜ਼ ਸਤਨਾਮ ਸਿੰਘ ਨੇ WBC ਇੰਡੀਆ ਫੀਦਰਵੇਟ ਖ਼ਿਤਾਬ ਜਿੱਤਿਆ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਕੇਬਾਜ਼ ਸਤਨਾਮ ਸਿੰਘ ਨੇ ਅਮੇ ਨਿਤਿਨ ਨੂੰ 10 ਰਾਊਂਡਾਂ ਤੋਂ ਬਾਅਦ ਬਹੁਮਤ ਨਾਲ ਹਰਾ ਕੇ ਡਬਲਯੂ.ਬੀ.ਸੀ. ਇੰਡੀਆ ਫੀਦਰਵੇਟ ਖ਼ਿਤਾਬ ਜਿੱਤ ਲਿਆ ਹੈ। 10 ਰਾਊਂਡਾਂ ਤੋਂ ਬਾਅਦ 2 ਜੱਜਾਂ ਨੇ ਸਤਨਾਮ ਦੇ ਹੱਕ ਵਿਚ ਫ਼ੈਸਲਾ ਸੁਣਾਇਆ, ਜਦਕਿ ਤੀਜੇ ਜੱਜ ਨੇ ਡਰਾਅ ਦੱਸਿਆ।

ਸਤਨਾਮ ਪਹਿਲੇ ਕੁਝ ਰਾਊਂਡਾਂ ਵਿਚ ਹਾਵੀ ਰਹੇ ਤਾਂ ਮਹਾਰਾਸ਼ਟਰ ਦੇ ਨਿਤਿਨ ਨੇ ਬਾਅਦ ਵਿਚ ਵਾਪਸੀ ਕੀਤੀ। ਇਸ ਇਵੈਂਟ ਦੇ ਨਾਲ ਹੀ ਯੂਨਾਈਟਿਡ ਪ੍ਰੋਫੈਸ਼ਨਲ ਬਾਕਸਿੰਗ ਦੇ ਫਾਈਟ ਕਲੱਬ ਲਾਈਵ ਬਾਕਸਿੰਗ ਸ਼ੋਅ ਦੇ ਪਹਿਲੇ ਸੀਜ਼ਨ ਦੀ ਸਮਾਪਤੀ ਹੋ ਗਈ। 1 ਹੋਰ ਮੈਚ ਵਿਚ ਰਾਕੇਸ਼ ਲੋਹਚਾਬ ਨੇ ਅਮਰਨਾਥ ਯਾਦਵ ਨੂੰ ਹਰਾ ਕੇ ਸੁਪਰ ਬੈਂਥਮ ਖ਼ਿਤਾਬ ਜਿੱਤਿਆ।


author

cherry

Content Editor

Related News