ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ : ਸਾਬਕਾ ਚੈਂਪੀਅਨ ਮੱਧ ਪ੍ਰਦੇਸ਼ ਅਤੇ ਬੰਗਾਲ ਜਿੱਤੇ

Thursday, Mar 14, 2024 - 02:04 PM (IST)

ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ : ਸਾਬਕਾ ਚੈਂਪੀਅਨ ਮੱਧ ਪ੍ਰਦੇਸ਼ ਅਤੇ ਬੰਗਾਲ ਜਿੱਤੇ

ਪੁਣੇ, (ਭਾਸ਼ਾ) ਸਾਬਕਾ ਚੈਂਪੀਅਨ ਮੱਧ ਪ੍ਰਦੇਸ਼ ਨੇ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਛੱਤੀਸਗੜ੍ਹ 'ਤੇ 8-0 ਦੀ ਜਿੱਤ ਨਾਲ ਸ਼ੁਰੂਆਤ ਕੀਤੀ ਜਦਕਿ ਬੰਗਾਲ ਨੇ ਗੁਜਰਾਤ ਨੂੰ 28-0 ਨਾਲ ਹਰਾਇਆ। ਮੱਧ ਪ੍ਰਦੇਸ਼ ਲਈ ਪੂਲ ਏ ਮੈਚ ਵਿੱਚ ਰਿਤਿਕਾ ਸਿੰਘ ਨੇ ਚਾਰ ਗੋਲ (11ਵੇਂ, 17ਵੇਂ, 22ਵੇਂ ਅਤੇ 33ਵੇਂ ਮਿੰਟ) ਕੀਤੇ। ਪ੍ਰੀਤੀ ਦੂਬੇ (24ਵੇਂ), ਐਸ਼ਵਰਿਆ ਚਵਾਨ (46ਵੇਂ), ਅੰਜਲੀ ਗੌਤਮ (48ਵੇਂ) ਅਤੇ ਸਾਧਨਾ ਸੇਂਗਰ (57ਵੇਂ) ਨੇ ਵੀ ਗੋਲ ਕੀਤੇ। ਪੂਲ ਸੀ ਵਿੱਚ ਝਾਰਖੰਡ ਨੇ ਆਂਧਰਾ ਪ੍ਰਦੇਸ਼ ਨੂੰ 13-0 ਨਾਲ ਹਰਾਇਆ। ਪੂਲ ਐਚ ਦੇ ਮੈਚ ਵਿੱਚ ਤਾਮਿਲਨਾਡੂ ਨੇ ਤੇਲੰਗਾਨਾ ਨੂੰ 2-1 ਨਾਲ ਹਰਾਇਆ। ਬੰਗਾਲ ਅਤੇ ਗੁਜਰਾਤ ਵਿਚਾਲੇ ਮੈਚ ਇੱਕਤਰਫਾ ਰਿਹਾ ਜਿਸ ਵਿੱਚ ਹੋਰੋ ਸੰਜਨਾ ਨੇ ਅੱਠ, ਸੁਸ਼ਮਿਤਾ ਪੰਨਾ ਨੇ ਪੰਜ ਅਤੇ ਮੈਕਸਿਮਾ ਟੋਪੋ ਨੇ ਚਾਰ ਗੋਲ ਕੀਤੇ। 


author

Tarsem Singh

Content Editor

Related News