ਪਿਛਲੇ ਦੋ ਮੈਚਾਂ 'ਚ ਆਪਣੀ ਬੱਲੇਬਾਜ਼ੀ ਰਣਨੀਤੀ 'ਤੇ ਕਾਇਮ ਨਹੀਂ ਰਹਿ ਪਾਏ : ਮੋਰਗਨ
Wednesday, Jun 26, 2019 - 01:07 PM (IST)

ਸਪੋਰਟਸ ਡੈਸਕ : ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਦਾ ਮੰਨਣਾ ਹੈ ਕਿ ਆਪਣੀ 'ਬੱਲੇਬਾਜੀ ਰਣਨੀਤੀ 'ਤੇ ਕਾਇਮ ਨਹੀਂ ਰਹਿਣ ਦੇ ਕਾਰਨ ਉਨ੍ਹਾਂ ਨੂੰ ਵਰਲਡ ਕੱਪ 'ਚ ਸ਼੍ਰੀਲੰਕਾ ਤੇ ਆਸਟਰੇਲੀਆ ਦੇ ਖਿਲਾਫ ਲਗਾਤਾਰ ਦੋ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਨਾਲ ਟੂਰਨਾਮੈਂਟ ਤੋਂ ਪਹਿਲਾਂ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਟੀਮ ਦੀ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੀ ਰੱਸਤਾ ਮੁਸ਼ਕਿਲ ਹੋ ਗਈ ਹੈ।
ਇੰਗਲੈਂਡ ਦੇ ਕਪਤਾਨ ਮੋਰਗਨ ਨੇ ਮੰਗਲਵਾਰ ਨੂੰ ਇੱਥੇ ਟੀਮ ਦੀ ਹਾਰ ਤੋਂ ਬਾਅਦ ਕਿਹਾ, 'ਇਸ ਮੈਚ 'ਚ ਤੇ ਪਿਛਲੇ ਮੈਚ 'ਚ, ਸਾਨੂੰ ਆਪਣੀ ਬੱਲੇਬਾਜ਼ੀ ਰਣਨੀਤੀ ਦੇ ਮੂਲ ਪਹਿਲੂਆਂ ਨੂੰ ਲੈ ਕੇ ਜੂਝਨਾ ਪਿਆ। ਉਨ੍ਹਾਂ ਨੇ ਕਿਹਾ, 'ਮਜਬੂਤ ਜਜਬਾ, ਸਾਂਝੇਦਾਰੀਆਂ ਨਿਭਾਉਣਾ ਹੋਰ ਚੀਜਾਂ ਨੂੰ ਆਪਣੇ ਤਰੀਕੇ ਨਾਲ ਅੰਜਾਮ ਦੇਣਾ- ਅਸੀਂ ਇਨ੍ਹਾਂ ਚੀਜਾਂ ਨੂੰ ਅਸੀਂ ਲੰਬੇ ਸਮੇਂ ਤੱਕ ਨਹੀਂ ਕਰ ਪਾਏ ਜਿਸ ਦੇ ਨਾਲ ਕਿ 230 ਜਾਂ 280 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਪਾਉਂਦੇ ਤੇ ਇਹ ਨਿਰਾਸ਼ਾਜਨਕ ਹੈ।
ਮੋਰਗਨ ਨੇ ਕਿਹਾ, 'ਸ਼ੁਰੂਆਤ 'ਚ ਉਨ੍ਹਾਂ ਨੇ ਚੰਗੀ ਗੇਂਦਬਾਜੀ ਕੀਤੀ। ਬੇਸ਼ੱਕ 20 ਦੌੜਾਂ 'ਤੇ 3 ਵਿਕਟਾਂ ਗੁਆਉਣ ਨਾਲ ਚੁਣੌਤੀ ਵੱਧ ਜਾਂਦੀ ਹੈ, ਖਾਸ ਤੌਰ 'ਤੇ 280 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਕੀਤੀ। ਅਸੀਂ ਐਤਵਾਰ ਨੂੰ ਭਾਰਤ ਦੇ ਖਿਲਾਫ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਣਗੇ।