ਦੀਪਕ ਤੇ ਨਿਸ਼ਾਂਤ ਪੈਰਿਸ ਓਲੰਪਿਕ ਵਿਸ਼ਵ ਕੁਆਲੀਫਿਕੇਸ਼ਨ ਮੁੱਕੇਬਾਜ਼ੀ ਟੂਰਨਾਮੈਂਟ ਲਈ ਭਾਰਤੀ ਟੀਮ ’ਚ

Tuesday, Jan 23, 2024 - 05:30 PM (IST)

ਦੀਪਕ ਤੇ ਨਿਸ਼ਾਂਤ ਪੈਰਿਸ ਓਲੰਪਿਕ ਵਿਸ਼ਵ ਕੁਆਲੀਫਿਕੇਸ਼ਨ ਮੁੱਕੇਬਾਜ਼ੀ ਟੂਰਨਾਮੈਂਟ ਲਈ ਭਾਰਤੀ ਟੀਮ ’ਚ

ਨਵੀਂ ਦਿੱਲੀ–ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਦੀਪਕ ਭੋਰੀਆ ਤੇ ਨਿਸ਼ਾਂਤ ਦੇਵ ਨੂੰ ਭਾਰਤ ਦੀ 9 ਮੈਂਬਰੀ ਮੁੱਕੇਬਾਜ਼ੀ ਟੀਮ ਵਿਚ ਜਗ੍ਹਾ ਮਿਲੀ ਹੈ, ਜਿਹੜੇ 29 ਫਰਵਰੀ ਤੋਂ 12 ਮਾਰਚ ਤਕ ਇਟਲੀ ਦੇ ਬੁਸਤੋ ਅਰਸਿਜਿਓ ਵਿਚ ਹੋਣ ਵਾਲੇ ਪਹਿਲੇ ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਨਾਲ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਨੂੰ ਪੁਰਸ਼ ਵਰਗ ਵਿਚ ਅਜੇ ਤਕ ਓਲੰਪਿਕ ਕੋਟਾ ਨਹੀਂ ਮਿਲਿਆ ਹੈ । ਦੇਸ਼ ਦੀਆਂ ਮਹਿਲਾ ਮੁੱਕੇਬਾਜ਼ ਪੈਰਿਸ ਓਲੰਪਿਕ ਲਈ ਪਹਿਲਾਂ ਹੀ ਚਾਰ ਕੋਟਾ ਸਥਾਨ ਹਾਸਲ ਕਰ ਚੁੱਕੀਆਂ ਹਨ।

ਨਿਕਹਤ ਜਰੀਨ (50 ਕਿ. ਗ੍ਰਾ.), ਪ੍ਰੀਤੀ (54 ਕਿ. ਗ੍ਰਾਂ.), ਪ੍ਰਵੀਨ ਹੁੱਡਾ (57 ਕਿ. ਗ੍ਰਾ.) ਤੇ ਲਵਲੀਨਾ ਬੋਰਗੋਹੇਨ (75 ਕਿ. ਗ੍ਰਾ.) ਨੇ ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਜਗ੍ਹਾ ਪੱਕੀ ਕੀਤੀ ਹੈ। ਟੋਕੀਓ ਓਲੰਪਿਕ ਵਿਚ ਭਾਰਤ ਦੇ 9 ਮੁੱਕੇਬਾਜ਼ਾਂ ਨੇ ਹਿੱਸਾ ਲਿਆ ਸੀ, ਜਿਸ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਲਵਲੀਨਾ ਤਮਗਾ ਜਿੱਤਣ ਵਾਲੀ ਇਕਲੌਤੀ ਮੁੱਕੇਬਾਜ਼ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News