14 ਕਰੋੜ ਰੁਪਏ ਬੋਲੀ ਲੱਗਣ 'ਤੇ ਡਰ ਗਏ ਸਨ ਦੀਪਕ ਚਾਹਰ, ਦੱਸੀ ਵਜ੍ਹਾ

Sunday, Feb 13, 2022 - 10:55 PM (IST)

ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. ਮੈਗਾ ਆਕਸ਼ਨ ਦੇ ਦੌਰਾਨ ਵੱਡੀ ਬੋਲੀ ਲਗਾਉਂਦੇ ਹੋਏ ਦੀਪਕ ਚਾਹਰ ਨੂੰ ਆਪਣੀ ਟੀਮ ਵਿਚ ਸ਼ਾਮਿਲ ਕੀਤਾ। ਚੇਨਈ ਨੇ 14 ਕਰੋੜ ਰੁਪਏ ਦੀ ਬੋਲੀ ਲਗਾ ਕੇ ਚਾਹਰ ਨੂੰ ਫਿਰ ਆਪਣੀ ਟੀਮ ਵਿਚ ਸ਼ਾਮਿਲ ਕੀਤਾ। ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਹੁਣ ਦੀਪਕ ਚਾਹਰ ਦਾ ਬਿਆਨ ਸਾਹਮਣੇ ਆਇਆ ਹੈ।

PunjabKesari
ਦੀਪਕ ਚਾਹਰ ਨੇ ਕਿਹਾ ਕਿ ਜਦੋ ਉਸਦੀ ਬੋਲੀ ਲੱਗ ਰਹੀ ਸੀ ਤਾਂ ਉਦੋ ਉਹ ਬਸ 'ਚ ਬੈਠੇ ਸਨ ਅਤੇ ਭਾਰਤੀ ਟੀਮ ਦੇ ਨਾਲ ਕੋਲਕਾਤਾ ਜਾ ਰਹੇ ਸਨ। ਮੈਂ ਹੀ ਨਹੀਂ ਬਲਕਿ ਪੂਰੀ ਭਾਰਤੀ ਟੀਮ ਆਕਸ਼ਨ ਨੂੰ ਦੇਖ ਰਹੀ ਸੀ ਅਤੇ ਉਹ ਪੁੱਛ ਰਹੇ ਸਨ ਕਿ ਕਿੰਨਾ ਹੋ ਗਿਆ। ਜਦੋ ਮੇਰੀ ਬੋਲੀ 14 ਕਰੋੜ ਰੁਪਏ ਦੇ ਕਰੀਬ ਪਹੁੰਚੀ ਤਾਂ ਮੈਂ ਸੋਚਣ ਲੱਗਾ ਕਿ ਹੁਣ ਬੋਲੀ ਇਸ ਤੋਂ ਜ਼ਿਆਦਾ ਨਹੀਂ ਜਾਣੀ ਚਾਹੀਦੀ, ਕਿਉਂਕਿ ਚੇਨਈ ਦੀ ਟੀਮ ਪਿੱਛੇ ਹਟ ਸਕਦੀ ਸੀ ਅਤੇ ਮੈਂ ਬਹੁਤ ਉਦਾਸ ਹੁੰਦਾ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ 'ਚ ਹਰਾਇਆ, ਹੇਜ਼ਲਵੁਡ ਬਣੇ ਮੈਨ ਆਫ ਦਿ ਮੈਚ
ਚਾਹਰ ਨੇ ਅੱਗੇ ਕਿਹਾ ਕਿ ਮੈਂ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡਣਾ ਚਾਹੁੰਦਾ ਹਾਂ ਅਤੇ ਮੈਂ ਖੁਦ ਨੂੰ ਕਿਸੇ ਹੋਰ ਟੀਮ ਦੇ ਨਾਲ ਖੇਡਣ ਦੀ ਕਲਪਨਾ ਵੀ ਨਹੀਂ ਕਰ ਸਕਦਾ। ਇਕ ਸਮੇਂ ਮੈਨੂੰ ਲੱਗਿਆ ਕਿ ਇਹ ਬਹੁਤ ਜ਼ਿਆਦਾ ਧਨ ਰਾਸ਼ੀ ਹੈ। ਬਤੌਰ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਹੋਣ ਦੇ ਨਾਤੇ ਮੈਂ ਇਕ ਵਧੀਆ ਟੀਮ ਬਣਾਉਣਾ ਚਾਹੁੰਦਾ ਸੀ ਤਾਂਕਿ ਅਸੀਂ ਹੋਰ ਵੀ ਵਧੀਆ ਖਿਡਾਰੀ ਖਰੀਦ ਸਕੀਏ।

PunjabKesari
ਚਾਹਰ ਨੇ ਕਿਹਾ ਕਿ ਮੈਂ ਚੇਨਈ ਸੁਪਰ ਕਿੰਗਜ਼ ਵਿਚ ਵਾਪਸ ਆ ਕੇ ਅਸਲ ਵਿਚ ਖੁਸ਼ ਹਾਂ। ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਅੰਤਰ ਹੋਵੇਗਾ। ਜਦੋਂ ਮੈਂ ਵਾਪਸ ਜਾਵਾਂਗਾ ਤਾਂ ਮੈਂ ਪਿਛਲੇ ਚਾਰ ਸਾਲਾਂ ਵਿਚ ਸ਼ਾਇਦ ਪਿਛਲੇ 6 ਸਾਲਾਂ ਵਿਚ ਉਹੀ ਚਿਹਰੇ ਦਿਖਾਈ ਦੇਣਗੇ। ਕਿਉਂਕਿ ਮੈਂ ਪੁਣੇ ਵਲੋਂ ਵੀ ਖੇਡਿਆ ਸੀ ਅਤੇ ਅੱਧੇ ਖਿਡਾਰੀ ਉਸ ਟੀਮ ਵਿਸ ਸਨ। ਇਸ ਤੋਂ ਬਿਹਤਰ ਨਿਲਾਮੀ ਨਹੀਂ ਹੋ ਸਕਦੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News