ਦੀਪਕ ਚਾਹਰ ਦਾ ਵਿੰਡੀਜ਼ ਟੀਮ ਵਿਰੁੱਧ ਧਮਾਕੇਦਾਰ ਪ੍ਰਦਰਸ਼ਨ

Tuesday, Aug 06, 2019 - 11:27 PM (IST)

ਦੀਪਕ ਚਾਹਰ ਦਾ ਵਿੰਡੀਜ਼ ਟੀਮ ਵਿਰੁੱਧ ਧਮਾਕੇਦਾਰ ਪ੍ਰਦਰਸ਼ਨ

ਨਵੀਂ ਦਿੱਲੀ— ਚੇਨਈ ਸੁਪਰ ਕਿੰਗਸ ਟੀਮ ਦੇ ਨਾਲ ਜੁੜ ਕੇ ਰਾਤੋਂ ਰਾਤ ਚਰਚਾ 'ਚ ਆਏ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ 'ਚ ਯਾਦਗਾਰ ਪ੍ਰਦਰਸ਼ਨ ਕੀਤਾ। ਗੁਆਨਾ ਦੇ ਮੈਦਾਨ 'ਤੇ ਹੋਏ ਮੈਚ 'ਚ ਦੀਪਕ ਨੇ ਪਹਿਲਾਂ ਹੀ 2 ਓਵਰਾਂ 'ਚ ਵੈਸਟਇੰਡੀਜ਼ ਦੇ ਟਾਪ ਆਰਡਰ ਨੂੰ ਲੜਖੜਾ ਦਿੱਤਾ ਤੇ 3 ਵਿਕਟਾਂ ਹਾਸਲ ਕੀਤੀਆਂ। ਦੀਪਕ ਦੀ ਸਵਿੰਗ ਗੇਂਦਾਂ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਹੱਥ ਵੀ ਨਹੀਂ ਖੋਲਣ ਦਿੱਤੇ।
ਦੀਪਕ ਨੇ ਇਸ ਤਰ੍ਹਾਂ ਹਾਸਲ ਕੀਤੀਆਂ ਵਿਕਟਾਂ
1.5- ਸੁਨੀਲ ਨਰੇਨ ਕੈਚ ਨਵਦੀਪ ਸੈਣੀ ਬੋਲਡ ਚਾਹਰ 2 (6)
3.1- ਐਵਿਨ ਲੂਈਸ ਕੈਚ ਐਂਡ ਬੋਲਡ ਚਾਹਰ 10 (11)
3.5 ਸ਼ਿਮਰੋਨ ਹੈੱਟਮਾਇਰ ਕੈਚ ਐਂਡ ਬੋਲਡ ਚਾਹਰ 1 (3)
ਇਕ ਵਨ ਡੇ ਵੀ ਖੇਡ ਚੁੱਕੇ ਹਨ ਦੀਪਕ
ਦੀਪਕ ਨੇ ਪਿਛਲੇ ਸਾਲ 25 ਸਤੰਬਰ ਨੂੰ ਅਫਗਾਨਿਸਤਾਨ ਵਿਰੁੱਧ ਡੈਬਿਊ ਵਨ ਡੇ ਮੈਚ ਖੇਡਿਆ ਸੀ। ਇਸ ਮੈਚ 'ਚ ਚਾਹਰ ਨੇ 37 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਦੀਪਕ ਆਈ. ਪੀ. ਐੱਲ. ਦੇ ਸਭ ਤੋਂ ਪ੍ਰਸਿੱਧ ਗੇਂਦਬਾਜ਼ ਹਨ। ਉਹ ਆਈ. ਪੀ. ਐੱਲ. 'ਚ 34 ਮੈਚ ਖੇਡ ਕੇ 33 ਵਿਕਟਾਂ ਹਾਸਲ ਕਰ ਚੁੱਕੇ ਹਨ।


author

Gurdeep Singh

Content Editor

Related News